15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਪਾਣੀਆਂ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਸਤਲੁਜ ਦਰਿਆ ਦੇ ਕੰਢੇ ਸੈਮੀਨਾਰ

Ad Position 21
No active advertisement
ਅਜੀਤ ਡੈਸਕ 20-12-2025
ਬੇਲਾ, 19 ਦਸੰਬਰ (ਮਨਜੀਤ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਸਤਲੁਜ ਦਰਿਆ ਦੇ ਕੰਢੇ ਨੇੜੇ ਪਿੰਡ ਦਾਊਦਪੁਰ ਵਿਖੇ ਪਾਣੀਆਂ ਦੇ ਮੁੱਦੇ 'ਤੇ ਗ੍ਰਾਮੀਣ ਸੈਮੀਨਾਰ ਕਰਵਾਇਆ | ਇਸ ਮੌਕੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਤੱਕ ਸਿੱਖਾਂ ਨੂੰ ਖ਼ਾਲਸਾ ਰਾਜ ਨਹੀਂ ਮਿਲਦਾ ਉਸ ਸਮੇਂ ਤੱਕ ਸਿੱਖਾਂ ਦੇ ਹੱਕ, ਪਾਣੀ, ਬਾਣੀ, ਬਾਣੇ 'ਤੇ ਹਮਲੇ ਹੁੰਦੇ ਰਹਿਣਗੇ | ਦੇਸ਼ ਦੀ ਆਜ਼ਾਦੀ ਸਮੇਂ ਹਿੰਦੂ ਪਾਕਿਸਤਾਨ ਬਣੇ ਅਤੇ ਸਿੱਖਾਂ ਨੂੰ ਖ਼ਾਲਸਾ ਰਾਜ ਦਾ ਵਾਅਦਾ ਕੀਤਾ ਪਰ ਹਿੰਦੂ ਲੀਡਰਾਂ ਦੇ ਮਨਾਂ 'ਚ ਖੋਟ ਕਾਰਨ ਅਤੇ ਸਿੱਖ ਲੀਡਰ ਜਵਾਹਰ ਲਾਲ ਵਰਗੇ ਲੀਡਰਾਂ ਦੇ ਝਾਂਸੇ ਵਿਚ ਆ ਕੇ ਆਪਣਾ ਵੱਖਰਾ ਰਾਜ ਗੁਆ ਬੈਠੇ | ਇਸ ਮੌਕੇ ਸ੍ਰੀ ਚਮਕੌਰ ਸਾਹਿਬ ਮੋਰਚੇ ਦੇ ਵਿਸ਼ੇਸ਼ ਸੱਦੇ 'ਤੇ ਪਹੁੰਚੇ ਖੁਸ਼ਵਿੰਦਰ ਸਿੰਘ ਕਾਕਾ ਜੰਡ ਸਾਹਿਬ ਨੇ ਪਿਛਲੀਆਂ ਤੇ ਮੌਜੂਦਾ ਸਰਕਾਰ ਵਲੋਂ ਸਤਲੁਜ ਦਰਿਆ 'ਚ ਕੀਤੀ ਜਾਂਦੀ ਗੈਰ ਕਾਨੂੰਨੀ ਮਾਈਨਿੰਗ ਦੇ ਪਾਜ ਉਧੇੜੇ ਤੇ ਜੰਡ ਸਾਹਿਬ ਵਿਖੇ ਲੱਗ ਰਹੀ ਰੁਚੀਰਾ ਪੇਪਰ ਮਿੱਲ ਨੂੰ ਸਰਕਾਰਾਂ ਵਲੋਂ ਜ਼ਮੀਨ, ਪ੍ਰਦੂਸ਼ਣ ਤੇ ਹੋਰ ਗ਼ਲਤ ਹੱਥਕੰਡੇ ਵਰਤ ਕੇ ਮਨਜ਼ੂਰੀਆਂ ਦੇਣ ਬਾਰੇ ਜਾਣਕਾਰੀ ਦਿੱਤੀ | ਕੁਸ਼ਲਪਾਲਪਾਲ ਸਿੰਘ ਨੇ ਭਾਰਤ ਅਮਰੀਕਾ ਤੇ ਹੋਰ ਦੇਸ਼ਾਂ ਦੇ ਪਾਣੀਆਂ ਦੇ ਕਾਨੂੰਨ ਬਾਰੇ ਬਹੁਤ ਹੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਅਜੈਪਾਲ ਸਿੰਘ ਬਰਾੜ ਨੇ ਪੰਜਾਬ ਦੇ ਪਾਣੀਆਂ ਦੀ ਲੁੱਟ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਵਾਹਰ ਲਾਲ ਨਹਿਰੂ ਨੇ ਪਹਿਲਾਂ ਪਾਕਿਸਤਾਨ ਨੂੰ ਦੂਜੀ ਵਾਰ ਰਾਜਸਥਾਨ ਤੇ ਇੰਦਰਾ ਗਾਂਧੀ ਨੇ ਤੀਜੀ ਵਾਰ ਹਰਿਆਣਾ ਨੂੰ ਪਾਣੀ ਦੇ ਕੇ ਪੰਜਾਬ ਦੇ ਪਾਣੀਆਂ ਨੂੰ ਲੁੱਟਿਆ | ਅਮਤੋਜ ਸਿੰਘ ਮਾਨ ਨੇ ਬੁੱਢੇ ਨਾਲੇ ਨਾਲ ਅੱਧੇ ਤੋਂ ਵੱਧ ਪੰਜਾਬ 'ਚ ਫੈਲ ਰਹੇ ਕੈਂਸਰ ਬਾਰੇ ਜਾਣੂ ਕਰਾਉਂਦੇ ਹੋਏ ਕਿਹਾ ਕਿ ਪਹਿਲਾਂ ਕਾਨੂੰਨ 'ਚ ਪਾਣੀ ਨੂੰ ਖ਼ਰਾਬ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਸੀ, ਪਰ ਮੌਜੂਦਾ ਸਰਕਾਰ ਦੇ ਕਾਨੂੰਨ 'ਚ ਸੋਧ ਕਰਕੇ ਸਜ਼ਾ ਖ਼ਤਮ ਕਰਕੇ ਸਿਰਫ਼ ਕੁੱਝ ਕੁ ਰੁਪਏ ਜੁਰਮਾਨਾ ਕਰ ਕੇ ਵੱਡੀਆਂ ਵੱਡੀਆਂ ਕੰਪਨੀਆਂ ਫ਼ੈਕਟਰੀਆਂ ਨੂੰ ਧਰਤੀ, ਨਹਿਰਾਂ ਦਰਿਆਵਾਂ ਦਾ ਪਾਣੀ ਗੰਧਲਾ ਕਰਨ ਦੀ ਖੁੱਲ੍ਹ ਦੇ ਦਿੱਤੀ | ਇਸ ਮੌਕੇ ਮੰਚ ਸੰਚਾਲਨ ਈਮਾਨ ਸਿੰਘ ਮਾਨ ਨੇ ਕਰਦਿਆਂ ਸ੍ਰੀ ਚਮਕੌਰ ਸਾਹਿਬ ਸ਼ਹੀਦੀ ਸਭਾ ਤੇ ਅਕਾਲੀ ਦਲ ਅੰਮਿ੍ਤਸਰ ਵਲੋਂ 21 ਦਸੰਬਰ ਨੂੰ ਕੀਤੀ ਜਾਣ ਵਾਲੀ ਕਾਨਫ਼ਰੰਸ ਵਿਚ ਸੰਗਤਾਂ ਨੂੰ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਲਈ ਕਿਹਾ | ਇਸ ਮੌਕੇ ਮਹਿਮਾਨਾਂ ਦਾ ਸਨਮਾਨ ਕੀਤਾ | ਇਸ ਮੌਕੇ ਸ. ਮਾਨ ਤੇ ਪਾਰਟੀ ਅਹੁਦੇਦਾਰਾਂ ਨੇ ਬਰਸਾਤਾਂ ਦੌਰਾਨ ਹੜੇ੍ਹ ਦਾਊਦਪੁਰ ਬੰਨ੍ਹ ਦਾ ਵੀ ਦੌਰਾ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸੰਤੋਖਗੜ੍ਹ, ਸ੍ਰੀ ਚਮਕੌਰ ਸਾਹਿਬ ਮੋਰਚੇ ਦੇ ਖੁਸ਼ਵਿੰਦਰ ਸਿੰਘ ਜੰਡ ਸਾਹਿਬ, ਕਿਸਾਨ ਆਗੂ ਜਸਪ੍ਰੀਤ ਸਿੰਘ ਗਧਰਾਮ, ਲਖਵੀਰ ਸਿੰਘ ਹਾਫੀਜਾਬਾਦ, ਜ਼ਿਲ੍ਹਾ ਪ੍ਰਧਾਨ ਬੀਬੀ ਤੇਜ਼ ਕੌਰ, ਬੀਬੀ ਪ੍ਰੀਤਮ ਕੌਰ ਜਟਾਣਾ, ਕਿਸਾਨ ਆਗੂ ਜਗੀਰ ਸਿੰਘ ਬਜੀਦਪੁਰ ਜਸਵਿੰਦਰ ਸਿੰਘ ਜੱਸਾ ਬਜੀਦਪੁਰ, ਮਨਜੀਤ ਸਿੰਘ, ਜਰਨੈਲ ਸਿੰਘ, ਮਨਜੀਤ ਸਿੰਘ ਪਰੋਜਪੁਰ, ਬਲਵਿੰਦਰ ਸਿੰਘ ਚਮਕੌਰ ਸਾਹਿਬ, ਜਸਵੀਰ ਸਿੰਘ ਅਟਾਰੀ, ਇਕਬਾਲ ਸਿੰਘ ਜਟਾਣਾ, ਜੋਬਨਪ੍ਰੀਤ ਸਿੰਘ, ਬੀਬੀ ਜਸਵਿੰਦਰ ਕੌਰ ਸੈਣੀ ਫਤਿਹਪੁਰ, ਬੀਬੀ ਹਰਿੰਦਰ ਕੌਰ ਅਟਾਰੀ, ਜੱਸੀ ਸੈਣੀ ਫਤਿਹਪੁਰ ਸੋਮ ਸਿੰਘ ਫਤਿਹਪੁਰ, ਗੁਰਚਰਨ ਸਿੰਘ ਦਾਊਦਪੁਰ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਅਤੇ ਪਾਰਟੀ ਦੇ ਅਹੁਦੇਦਾਰ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਵਲੋਂ ਸਰਕਾਰੀ ਤੰਤਰ ਦੇ ਜ਼ੋਰ ਨਾਲ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਲੁੱਟੀਆਂ-ਕੁਲਵੰਤ ਸਿੰਘ ਬਾਠ ਅਗਲੀ ਖ਼ਬਰ ਰੂਪਨਗਰ ਜ਼ਿਲ੍ਹੇ ਅੰਦਰ ਯੂਰੀਆ ਖਾਦ ਦਾ ਨਹੀਂ ਹੋ ਰਿਹਾ ਪ੍ਰਬੰਧ-ਕਿਸਾਨ ਆਗੂ
Ad Position 24