15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਰੂਪਨਗਰ ਜ਼ਿਲ੍ਹੇ ਅੰਦਰ ਯੂਰੀਆ ਖਾਦ ਦਾ ਨਹੀਂ ਹੋ ਰਿਹਾ ਪ੍ਰਬੰਧ-ਕਿਸਾਨ ਆਗੂ

Ad Position 21
No active advertisement
ਅਜੀਤ ਡੈਸਕ 20-12-2025
ਸ੍ਰੀ ਅਨੰਦਪੁਰ ਸਾਹਿਬ, 19 ਦਸੰਬਰ (ਜੇ. ਐਸ. ਨਿੱਕੂਵਾਲ)-ਬੀਤੇ ਕਈ ਦਿਨਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਨੰਗਲ, ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ, ਨੁਰਪੁਰ ਬੇਦੀ, ਘਨੌਲੀ ਆਦਿ ਇਲਾਕੇ 'ਚ ਯੂਰੀਆ ਖਾਦ ਦਾ ਪ੍ਰਬੰਧ ਨਹੀਂ ਹੋ ਰਿਹਾ | ਐਨ. ਐਫ. ਐਲ. ਫੈਕਟਰੀ ਇਲਾਕੇ 'ਚ ਹੋਣ ਕਾਰਨ ਵੀ ਰੂਪਨਗਰ ਜ਼ਿਲ੍ਹੇ ਦੇ ਲੋਕਾਂ ਨੂੰ ਸਮੇਂ ਸਿਰ ਯੂਰੀਆ ਨਹੀਂ ਮਿਲ ਰਿਹਾ | ਕਿਸੇ ਵੀ ਸਰਕਾਰੀ ਸੁਸਾਇਟੀ ਤੇ ਨਿੱਜੀ ਡੀਲਰਾਂ ਕੋਲ ਯੂਰੀਆ ਉਪਲਬਧ ਨਹੀਂ ਹੈ | ਕੁਝ ਸੁਸਾਇਟੀਆਂ ਆਪਣੇ ਪੱਧਰ 'ਤੇ ਉਪਰਾਲਾ ਕਰਕੇ ਖੰਨੇ ਖੇਤਰ 'ਚੋਂ ਯੂਰੀਆ ਲਿਆ ਕੇ ਕਿਸਾਨਾਂ ਨੂੰ ਵੰਡਣ ਦੀ ਕੋਸ਼ਿਸ ਕਰ ਰਹੀ ਹੈ, ਜਿਸ ਦਾ ਖਰਚਾ ਵੱਖਰੇ ਤੌਰ 'ਤੇ ਸੁਸਾਇਟੀਆਂ ਦੇ ਉੱਤੇ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਨੰਗਲ ਟਰੱਕ ਯੂਨੀਅਨ ਦਾ ਟੈਂਡਰ 5 ਦਸੰਬਰ ਨੂੰ ਖਤਮ ਹੋ ਚੁੱਕਾ ਹੈ | ਟੈਂਡਰ ਨੂੰ ਨਵੇਂ ਸਿਰੇ 'ਤੇ ਨਵਿਆਉਣ ਦੀ ਪ੍ਰਕਿਰਿਆ ਮਾਰਕਫੈੱਡ ਦੇ ਅਫ਼ਸਰਾਂ ਨੇ ਨੰਗਲ ਯੂਨੀਅਨ ਨਾਲ ਤਾਲਮੇਲ ਕਰਕੇ ਕਰਨੀ ਹੁੰਦੀ ਹੈ | ਇਸ ਸੰਬੰਧੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਜਨਰਲ ਸਕੱਤਰ ਜੈਮਲ ਸਿੰਘ ਭੜੀ, ਚਰਨਜੀਤ ਸਿੰਘ ਜੌੜਾ ਨੰਗਲ, ਫ਼ੌਜੀ ਇੰਦਰਜੀਤ ਸਿੰਘ ਢੇਰ, ਸੁਰਜੀਤ ਸਿੰਘ ਚਹਿੜ ਮਜਾਰਾ, ਸੰਤ ਸਿੰਘ ਹਜਾਰਾ, ਪ੍ਰੀਤਮ ਸਿੰਘ, ਮਹੰਤ ਬਲਵੰਤ ਸਿੰਘ ਲੋਦੀਪੁਰ, ਬਲਵੀਰ ਸਿੰਘ ਬੜਾ ਪਿੰਡ, ਮਾਸਟਰ ਪਰਮਿੰਦਰ ਸਿੰਘ ਬੇਲਾ, ਫ਼ੌਜੀ ਅਜੀਤ ਸਿੰਘ ਝੱਖੀਆਂ, ਕਮਲ ਸਿੰਘ ਮਹਿਰੌਲੀ, ਸੁਖਦੇਵ ਸਿੰਘ ਮਜਾਰਾ ਨੇ ਕਿਹਾ ਕਿ ਜੇਕਰ ਮੰਗਲਵਾਰ ਤੱਕ ਯੂਰੀਆ ਖਾਦ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਜ਼ਿਲ੍ਹੇ ਅੰਦਰ ਸ਼ੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਪਾਣੀਆਂ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਸਤਲੁਜ ਦਰਿਆ ਦੇ ਕੰਢੇ ਸੈਮੀਨਾਰ ਅਗਲੀ ਖ਼ਬਰ ਬਿਜਲੀ ਦੇ ਖੰਭੇ 'ਤੇ ਚੜਿ੍ਹਆ ਨੌਜਵਾਨ, ਸ਼ਹਿਰ ਦੀ ਬਿਜਲੀ ਗੁੱਲ
Ad Position 24