ਸ੍ਰੀ ਚਮਕੌਰ ਸਾਹਿਬ, 19 ਦਸੰਬਰ (ਜਗਮੋਹਣ ਸਿੰਘ ਨਾਰੰਗ)-ਕਈ ਵਾਰ ਮੋਬਾਈਲ ਟਾਵਰ ਤੇ ਬਿਜਲੀ ਦੇ ਖੰਭਿਆਂ 'ਤੇ ਚੜ੍ਹ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਾ ਨੌਜਵਾਨ ਅੱਜ ਬਾਅਦ ਦੁਪਹਿਰ ਮੁੜ ਸਥਾਨਕ ਪੁਲਿਸ ਸਟੇਸ਼ਨ ਨਜਦੀਕ ਟਰਾਂਸਫ਼ਾਰਮਰ ਵਾਲੇ ਖੰਭੇ 'ਤੇ ਚੜ੍ਹ ਗਿਆ, ਖ਼ਬਰ ਲਿਖੇ ਜਾਣ ਤੱਕ ਅਜੇ ਉਕਤ ਨੌਜਵਾਨ ਖੰਭੇ ਤੇ ਬਿਜਲੀ ਦੀਆਂ ਤਾਰਾਂ 'ਤੇ ਬੈਠਾ ਹੈ ਅਤੇ ਸ਼ਹਿਰ ਦੇ ਵੱਡੇ ਹਿੱਸੇ ਦੀ ਬਿਜਲੀ ਬੰਦ ਹੈ | ਉਕਤ ਨੌਜਵਾਨ ਜੋ ਨਸ਼ੇ ਵਿਚ ਟੱਲੀ ਹੈ, ਨੂੰ ਹੇਠਾਂ ਉਤਾਰਨ ਲਈ ਪੁਲਿਸ ਅਤੇ ਲੋਕਾਂ ਵਲੋਂ ਕਾਫੀ ਕੋਸ਼ਿਸ ਕੀਤੀ ਗਈ ਪਰ ਇਹ ਨੌਜਵਾਨ ਖੰਭੇ 'ਤੇ ਚੜਿਆਂ ਪੁਲਿਸ ਤੇ ਲੋਕਾਂ ਨੂੰ ਗਾਲਾ ਕੱਢਦਾ ਰਿਹਾ | ਇਹ ਨੌਜਵਾਨ ਕਹਿ ਰਿਹਾ ਹੈ ਕਿ ਪੁਲਿਸ ਮੈਨੰੂ ਇਨਸਾਫ ਨਹੀਂ ਦੇ ਰਹੀ ਪਰ ਕਈ ਵਾਰ ਟਾਵਰਾਂ /ਖੰਭਿਆ 'ਤੇ ਚੜ੍ਹ ਚੁੱਕਾ ਇਹ ਨੌਜਵਾਨ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ ਅਤੇ ਅੱਜ ਵੀ ਬਿਜਲੀ ਬੰਦ ਹੈ ਤੇ ਲੋਕ ਹਨੇਰੇ ਵਿਚ ਬੈਠੇ ਹਨ |