15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਗੁ: ਪਰਿਵਾਰ ਵਿਛੋੜਾ ਸਾਹਿਬ ਸਰਸਾ ਨੰਗਲ 'ਚ ਰੈਣ ਸਬਾਈ ਕੀਰਤਨ ਦਰਬਾਰ ਅੱਜ

Ad Position 21
No active advertisement
ਅਜੀਤ ਡੈਸਕ 20-12-2025
ਭਰਤਗੜ੍ਹ, 19 ਦਸੰਬਰ (ਜਸਬੀਰ ਸਿੰਘ ਬਾਵਾ)-ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਸਮੇਤ ਅਨੇਕਾਂ ਸਿੰਘ-ਸਿੰਘਣੀਆਂ ਦੇ ਵਿਛੋੜੇ ਤੇ ਸ਼ਹਾਦਤ ਦੇ ਸੰਬੰਧ 'ਚ ਗੁ: ਪਰਿਵਾਰ ਵਿਛੋੜਾ ਸਾਹਿਬ ਸਰਸਾ ਨੰਗਲ ਵਿਖੇ 20 ਦਸੰਬਰ ਨੂੰ ਸ਼ਾਮੀਂ 6 ਵਜੇ ਤੋਂ 21 ਦਸੰਬਰ ਸਵੇਰੇ 5 ਵਜੇ ਤੱਕ ਰੈਣ ਸਬਾਈ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਪੰਥ ਪ੍ਰਸਿੱਧ ਕੀਰਤਨੀ, ਢਾਡੀ, ਕਵੀਸ਼ਰੀ ਜਥੇ ਸੰਗਤ ਨੂੰ ਸਬੰਧਿਤ ਇਤਿਹਾਸ ਨਾਲ ਜੋੜਨਗੇ | ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਨੇ ਦੱਸਿਆ ਕਿ 21 ਦਸੰਬਰ ਨੂੰ ਸਵੇਰੇ ਸਾਢੇ ਪੰਜ ਆਸਾ ਜੀ ਦੀ ਵਾਰ ਦੇ ਕੀਰਤਨ ਮਗਰੋਂ ਤਿੰਨ ਮਾਰਚ ਰਵਾਨਾ ਹੋਣਗੇ, ਗੁ: ਪਰਿਵਾਰ ਵਿਛੋੜਾ ਸਾਹਿਬ ਤੋਂ ਸਰਸਾ ਨਦੀ ਤੱਕ ਸੰਗਤ ਇਕੱਠੇ ਰੂਪ 'ਚ ਚੱਲੇਗੀ, ਸਰਸਾ ਨਦੀ ਤੋਂ ਅੱਗੇ ਗੁਰੂ ਜੀ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਘੋੜ ਸਵਾਰ ਮਾਰਚ, ਸਿੰਘਾਂ ਦੇ ਕਾਫ਼ਲੇ ਸਮੇਤ ਕੋਟਲਾ ਨਿਹੰਗ, ਬ੍ਰਾਹਮਣ ਮਾਜਰਾ ਤੇ ਬੂਰ ਮਾਜਰਾ ਆਦਿ ਪਿੰਡਾਂ ਰਾਹੀਂ ਸ੍ਰੀ ਚਮਕੌਰ ਸਾਹਿਬ ਪੁੱਜੇਗਾ | ਇਨ੍ਹਾਂ ਦੱਸਿਆ ਕਿ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਦੀ ਯਾਦ ਨੂੰ ਸਮਰਪਿਤ ਬੀਬੀਆਂ ਦਾ ਪੈਦਲ ਮਾਰਚ ਦਬੁਰਜੀ, ਲੌਦੀ ਮਾਜਰਾ ਆਦਿ ਪਿੰਡਾਂ ਰਾਹੀਂ ਗੁਰੂ ਕੇ ਮਹਿਲ ਉੱਚਾ ਖੇੜਾ ਰੂਪਨਗਰ ਪਹੁੰਚੇਗਾ ਅਤੇ ਮਾਤਾ ਗੁਜਰੀ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਸਫਰ-ਏ-ਸ਼ਹਾਦਤ ਮਾਰਚ 21 ਦਸੰਬਰ ਨੂੰ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਚੱਲ ਕੇ ਯਾਦਗਾਰ ਛੰਨ ਬਾਬਾ ਕੁੰਮਾ ਮਾਸ਼ਕੀ ਚੱਕ ਢੇਰਾ ਵਿਖੇ ਪੜਾਅ ਕਰੇਗਾ ਅਤੇ 22 ਦਸੰਬਰ ਨੂੰ ਕਾਈਨੌਰ ਵਿਖੇ ਪੁੱਜੇਗਾ | ਇਸ ਮੌਕੇ ਜਗਤਾਰ ਸਿੰਘ ਡਹਿਰ, ਸੁਖਪਾਲ ਸਿੰਘ ਸੁੱਖੀ, ਸੁਖਵਿੰਦਰ ਸਿੰਘ ਕਥਾ ਵਾਚਕ, ਪਰਦੀਪ ਸਿੰਘ, ਚਰਨਜੀਤ ਸਿੰਘ ਰਿੰਕੂ, ਹਰਬੰਸ ਸਿੰਘ ਕੋਟਬਾਲਾ, ਪ੍ਰੀਤਮ ਸਿੰਘ ਆਸਪੁਰ, ਅਮਰਜੀਤ ਸਿੰਘ ਫੌਜੀ, ਅਮਰਵੀਰ ਸਿੰਘ ਸਰਪੰਚ ਰਾਜੇਮਾਜਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟਰਾਂਸਪੋਰਟ ਮੰਤਰੀ ਭੁੱਲਰ ਨੇ ਹਿੱਟ ਐਂਡ ਰਨ ਮੁਆਵਜ਼ਾ ਮਾਮਲਿਆਂ ਦੇ ਸਮਾਂਬੱਧ ਨਿਪਟਾਰੇ 'ਤੇ ਦਿੱਤਾ ਜ਼ੋਰ ਅਗਲੀ ਖ਼ਬਰ ਦਸਮੇਸ਼ ਪਿਤਾ ਜੀ ਵਲੋਂ ਕਿਲ੍ਹਾ ਛੱਡਣ ਦੀ ਯਾਦ 'ਚ ਰਾਤ ਦਾ ਸਮਾਗਮ ਅੱਜ
Ad Position 24