10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸਾਹਿਬਜ਼ਾਦਿਆਂ ਦੀ ਯਾਦ 'ਚ 'ਅਜੋਕੀ ਜਵਾਨੀ ਦੀਆਂ ਚੁਣੌਤੀਆਂ' ਵਿਸ਼ੇ 'ਤੇ ਸੈਮੀਨਾਰ

Ad Position 21
No active advertisement
ਅਜੀਤ ਡੈਸਕ 22-12-2025
ਸ੍ਰੀ ਚਮਕੌਰ ਸਾਹਿਬ, 21 ਦਸੰਬਰ (ਜਗਮੋਹਣ ਸਿੰਘ ਨਾਰੰਗ)-'ਭਿੰਨ ਭਿੰਨ ਪ੍ਰਕਾਰ ਦੇ ਖਿੰਡਾਵਾਂ ਦੇ ਸਮੇਂ ਵਿਚ, ਵਿਦਿਆਰਥੀ-ਵਰਗ ਨੂੰ ਅਨੇਕਾਂ ਚੁਣੌਤੀਆਂ ਦਰਪੇਸ਼ ਹਨ, ਪਰ ਵਿਦਿਆਰਥੀ ਇਹ ਵੀ ਯਾਦ ਰੱਖਣ ਕਿ ਇਕਾਗਰਮਨ ਹੋ ਕੇ ਅਤੇ ਕਠੋਰ ਮਿਹਨਤ ਕਰਦਿਆਂ ਪ੍ਰਾਪਤ ਕੀਤੀ ਸਿੱਖਿਆ, ਮਨੁੱਖੀ-ਜੀਵਨ ਨੂੰ ਸੂਰਤ ਤੇ ਸੀਰਤ ਦਾ ਆਕਾਰ ਦਿੰਦੀ ਹੈ, ਵਿਅਕਤੀ-ਵਿਸ਼ੇਸ਼ ਲਈ ਇਹ ਉਮਰ ਦਾ ਵਰਦਾਨ ਹੁੰਦੀ ਹੈ |' ਇਹ ਵਿਚਾਰ ਪੰਜਾਬ ਦੇ ਉਚੇਰੀ-ਸਿੱਖਿਆ ਦੇ ਸਕੱਤਰ ਰਹੇ ਡਾ. ਮਨਮੋਹਨ ਸਿੰਘ ਨੇ ਪ੍ਰਗਟ ਕੀਤੇ | ਉਹ ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਵਿਖੇ, 'ਫਰੈਂਡਜ਼ ਆਫ਼ ਪੰਜਾਬ ਫਾੳਾੂਡੇਸ਼ਨ' ਦੇ 'ਮੇਰਾ ਪਿੰਡ 360' ਕੇਂਦਰ ਵਲੋਂ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ, ਕਰਵਾਏ ਗਏ ਸੈਮੀਨਾਰ 'ਅਜੋਕੀ ਜਵਾਨੀ ਦੀਆਂ ਚੁਣੌਤੀਆਂ' ਵਿਸ਼ੇ 'ਤੇ ਬੋਲ ਰਹੇ ਸਨ | ਇਸ ਮੌਕੇ 'ਤੇ ਉਨ੍ਹਾਂ ਆਪਣੇ ਜੀਵਨ-ਸੰਘਰਸ਼ ਦੀ ਕਹਾਣੀ ਦੱਸੀ ਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ | ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਆਪਣੇ ਕਿੱਤੇ ਪ੍ਰਤੀ ਇਮਾਨਦਾਰ ਤੇ ਪ੍ਰਤੀਬੱਧ ਹੁੰਦੇ ਹਨ, ਉਨ੍ਹਾਂ 'ਚ ਡਾ. ਮਨਮੋਹਨ ਸਿੰਘ ਹੋਰਾਂ ਦਾ ਜੀਵਨ, ਮਿਸਾਲ ਰਿਹਾ ਹੈ, ਦਿਸਦੀ ਬਦੌਲਤ ਉਹ, ਆਈ. ਏ. ਐੱਸ. ਤੱਕ ਦੇ ਅਹੁਦੇ ਤੱਕ ਨਿਵਾਜੇ ਗਏ ਸਨ | ਸਹਾਰਾ ਸੇਵਾ ਸੁਸਾਇਟੀ ਦੇ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਵਿਦਿਆਰਥੀਆਂ ਨੂੰ ਪ੍ਰੇਰਿਆ, ਕਿ ਉਹ ਬੁਰੀ ਸੰਗਤ ਤੋਂ ਅਤੇ ਜੀਵਨ ਭਰ ਨਸ਼ਿਆਂ ਤੋਂ ਬਚੇ ਰਹਿਣ | ਪੰਜਾਬੀ ਫ਼ਿਲਮਾਂ ਦੇ ਅਦਾਕਾਰਾਂ, ਮਲਕੀਤ ਰੌਣੀ ਤੇ ਗੁਰਪ੍ਰੀਤ ਕੌਰ ਭੰਗੂ ਹੋਰਾਂ ਨੇ ਵਿਦਿਆਰਥੀਆਂ ਨੂੰ ਅਹਿਸਾਸ ਕਰਾਇਆ, ਕਿ ਜੀਵਨ ਵਿਚ ਸਫਲ ਜਾਂ ਅਸਫਲ ਹੋਣ ਨੂੰ , ਸਕੂਲੀ ਵਰਿ੍ਹਆਂ ਵਿਚ ਕੀਤੀ ਸਮੇਂ ਦੀ ਵਰਤੋਂ ਤੈਅ ਕਰਦੀ ਹੈ | ਸਵਰਨ ਸਿੰਘ ਭੰਗੂ ਨੇ ਵਿਦਿਆਰਥੀਆਂ ਨੂੰ ਸਵੇਰੇ ਜਾਗਣ ਦੀ ਮਹੱਤਤਾ ਬਾਰੇ ਦੱਸਿਆ | ਹੋਰ ਵਰਤਾਵਾਂ ਵਿਚ ਸੰਸਥਾਵਾਂ ਦੀ ਨਿਰਦੇਸ਼ਕ ਅਮਨਦੀਪ ਕੌਰ, ਪਿ੍ੰਸੀਪਲ ਕਿਰਨਜੋਤ ਕੌਰ, ਬੇਅੰਤ ਕੌਰ ਤੇ ਰਮਨਦੀਪ ਸਿੰਘ ਸ਼ਾਮਿਲ ਸਨ | ਇਸ ਸਮੇਂ ਸਾਹਿਬਜ਼ਾਦਿਆਂ ਦੇ ਜੀਵਨ ਸੰਬੰਧੀ ਕਰਵਾਈ ਗਈ ਲਿਖਤੀ ਪ੍ਰੀਖਿਆ 'ਚ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਹਰਸ਼ਦੀਪ ਸਿੰਘ, ਏਕਮਜੋਤ ਸਿੰਘ, ਜਸਪ੍ਰੀਤ ਕੌਰ ਤੇ ਅਨਮੋਲਦੀਪ ਸਿੰਘ ਨੂੰ ਇਨਾਮ ਦਿੱਤੇ ਗਏ | ਇਸ ਮੌਕੇ ਸਟਾਫ਼ ਤੋਂ ਇਲਾਵਾ ਗੁਰਵਿੰਦਰ ਸਿੰਘ, ਸੁਖਤਰਨ ਸਿੰਘ, ਨਵਜੋਤ ਸਿੰਘ, ਜੈਸਮੀਨ ਕੌਰ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਤੇ ਰੋਟਰੀ ਕਲੱਬ ਰੋਪੜ ਸੈਂਟਰਲ ਵਲੋਂ ਸਾਂਝੇ ਤੌਰ 'ਤੇ 18ਵਾਂ ਸਾਲਾਨਾ ਖ਼ੂਨਦਾਨ ਕ... ਅਗਲੀ ਖ਼ਬਰ ਸ਼ਹੀਦਾਂ ਦੀ ਯਾਦ 'ਚ ਢਾਡੀ ਦਰਬਾਰ 25 ਨੂੰ
Ad Position 24