09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਮੋਰਿੰਡਾ ਇਲਾਕੇ 'ਚ ਯੂਰੀਏ ਦੀ ਘਾਟ, ਕਿਸਾਨ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 24-12-2025
ਮੋਰਿੰਡਾ, 23 ਦਸੰਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ ਤੇ ਆਸ-ਪਾਸ ਦੇ ਇਲਾਕਿਆਂ ਵਿਚ ਕਿਸਾਨਾਂ ਨੂੰ ਯੂਰੀਆ ਨਹੀਂ ਮਿਲ ਰਿਹਾ | ਜੇਕਰ ਕਿਸੇ ਕਿਸਾਨ ਨੂੰ ਸਹਿਕਾਰੀ ਸਭਾਵਾਂ ਜਾਂ ਫਿਰ ਪ੍ਰਾਈਵੇਟ ਦੁਕਾਨਾਂ ਵਾਲੇ ਯੂਰੀਆ ਦਿੰਦੇ ਹਨ ਤਾਂ ਉਸ ਦੀ ਆੜ 'ਚ ਮਹਿੰਗੇ ਭਾਅ ਦੀਆਂ ਦਵਾਈਆਂ ਵੀ ਜਬਰਦਸਤੀ ਦਿੰਦੇ ਹਨ | ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ, ਹਰਬੰਸ ਸਿੰਘ ਦਤਾਰਪੁਰ, ਜਰਨੈਲ ਸਿੰਘ ਸਰਹਾਣਾ, ਬਹਾਦਰ ਸਿੰਘ ਖੈਰਪੁਰ, ਬਲਦੀਪ ਸਿੰਘ ਸੰਗਤਪੁਰਾ, ਸੁਖਦੀਪ ਸਿੰਘ ਮੋਰਿੰਡਾ ਨੇ ਦੱਸਿਆ ਕਿ ਹਰ ਸਾਲ ਹੀ ਕਣਕ ਦੇ ਸੀਜ਼ਨ ਵਿਚ ਯੂਰੀਆ ਖਾਦ ਦੀ ਘਾਟ ਕਰ ਦਿੱਤੀ ਜਾਂਦੀ ਹੈ | ਕੁੱਝ ਡਿਸਟਰੀਬਿਊਟਰਾਂ ਵਲੋਂ ਯੂਰੀਆ ਸਟਾਕ ਕਰ ਲਿਆ ਜਾਂਦਾ ਹੈ | ਜਦੋਂ ਵੀ ਕੋਈ ਕਿਸਾਨ ਸਹਿਕਾਰੀ ਸਭਾ ਜਾਂ ਖਾਦ ਵਾਲੀਆਂ ਦੁਕਾਨਾਂ ਤੇ ਖਾਦ ਲੈਣ ਜਾਂਦਾ ਹੈ ਤਾਂ ਉਸ ਨੂੰ ਯੂਰੀਆ ਤਾਂ ਹੀ ਮਿਲਦਾ ਹੈ, ਜੇਕਰ ਉਹ ਦੁਕਾਨਦਾਰ ਜਾਂ ਸਹਿਕਾਰੀ ਸਭਾ ਤੋਂ ਦਵਾਈ ਖਰੀਦੇ | ਭਾਵੇਂ ਉਸ ਕਿਸਾਨ ਨੂੰ ਦਵਾਈ ਦੀ ਜ਼ਰੂਰਤ ਹੋਵੇ ਜਾਂ ਨਾ ਹੋਵੇ | ਸ੍ਰੀ ਚਲਾਕੀ ਨੇ ਕਿਹਾ ਕਿ ਵੈਸੇ ਤਾਂ ਸਰਕਾਰ ਵਲੋਂ ਖੇਤੀ ਵਿਭਾਗ ਬਣਾਇਆ ਹੋਇਆ ਹੈ ਕਿ ਯੂਰੀਏ ਦੀ ਵੰਡ, ਦਵਾਈਆਂ ਦੀ ਵੰਡ ਜਾਂ ਫਿਰ ਬੀਜਾਂ ਦੀ ਵੰਡ ਦਾ ਕੰਟਰੋਲ ਆਪਣੇ ਕੋਲ ਕਰੇ ਅਤੇ ਕਿਸਾਨਾਂ ਨੂੰ ਕੋਈ ਵੀ ਦੁਕਾਨਦਾਰ ਜਾਂ ਸੁਸਾਇਟੀ ਵਾਲੇ ਬਲੈਕਮੇਲ ਨਾ ਕਰਨ | ਪਰ ਹਰ ਸੀਜਨ 'ਚ ਭਾਵੇਂ ਕਿਸਾਨਾਂ ਨੇ ਡੀ. ਏ. ਪੀ. ਖਰੀਦਣ ਹੋਵੇ ਜਾਂ ਫਿਰ ਯੂਰੀਆ, ਉਨ੍ਹਾਂ ਨੂੰ ਖਾਦ ਦੇ ਨਾਲ ਜਬਰਦਸਤੀ ਮਹਿੰਗੇ ਭਾਅ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ | ਇਸੇ ਮਾਮਲੇ ਨੂੰ ਲੈ ਕੇ ਜਦੋਂ ਮੋਰਿੰਡਾ ਦੇ ਇਕ ਖਾਦ ਵਿਕਰੇਤਾ ਨੇ ਦੱਸਿਆ ਕਿ ਪਿੱਛੋਂ ਹੀ ਐਨ. ਐਫ. ਐਲ. ਨੰਗਲ ਤੋਂ ਯੂਰੀਆ ਦੀਆਂ ਗੱਡੀਆਂ ਨਹੀਂ ਆ ਰਹੀਆਂ, ਕਿਉਂਕਿ ਉਨ੍ਹਾਂ ਨੇ ਹੜਤਾਲ ਕੀਤੀ ਹੋਈ ਹੈ | ਇਕ ਦੋ ਦਿਨਾਂ 'ਚ ਖੰਨੇ ਵਿਖੇ ਯੂਰੀਏ ਦਾ ਰੈਕ ਲੱਗੇਗਾ ਤਾਂ ਅਗਲੇ ਹਫਤੇ ਕਿਸਾਨਾਂ ਨੂੰ ਯੂਰੀਆ ਖਰੀਦਣ ਵਿਚ ਕੋਈ ਦਿੱਕਤ ਨਹੀਂ ਆਵੇਗੀ | ਬੀ. ਕੇ. ਯੂ. ਰਾਜੇਵਾਲ ਨੇ ਖੇਤੀਬਾੜੀ ਮੰਤਰੀ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਬਿਹਤਰੀ ਲਈ ਖਾਦਾਂ ਦੀ ਜਮਾਂਖੋਰੀ ਕਰਨ ਵਾਲੇ ਡਿਸਟਰੀਬਿਊਟਰਾਂ ਦੇ ਗੁਦਾਮਾਂ ਦੀ ਪੜਤਾਲ ਕਰਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲਾਂ ਵਲੋਂ ਸਾਹਿਤਕ ਵੈਨ ਰਾਹੀਂ ਅੰਧ ਵਿਸ਼ਵਾਸਾਂ ਵਿਰੁੱਧ ਕੀਤਾ ਜਾਗਰੂਕ ਅਗਲੀ ਖ਼ਬਰ ਸਤਿਗੁਰੂ ਲਾਲ ਦਾਸ ਜੀ ਰਕਬੇ ਵਾਲਿਆਂ ਦੇ ਅਵਤਾਰ ਦਿਵਸ ਸਮਾਗਮ ਦੇ ਦੂਜੇ ਦਿਨ ਮੱਧ ਦੀ ਬਾਣੀ ਦੇ ਪਾਏ ਗਏ ਭੋਗ <br/>
Ad Position 24