ਸ੍ਰੀ ਚਮਕੌਰ ਸਾਹਿਬ, 24 ਦਸੰਬਰ (ਜਗਮੋਹਣ ਸਿੰਘ ਨਾਰੰਗ)-ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਯੂਥ ਕਲੱਬਜ਼ ਤਾਲਮੇਲ ਕਮੇਟੀ ਜ਼ਿਲ੍ਹਾ ਰੂਪਨਗਰ ਵਲੋਂ ਨਹਿਰੂ ਯੁਵਾ ਕੇਂਦਰ ਰੂਪਨਗਰ ਦੀ ਸਰਪ੍ਰਸਤੀ ਹੇਠ ਗੜ੍ਹੀ ਚਮਕੌਰ ਦੇ ਸ਼ਹੀਦਾਂ ਦੀ ਯਾਦ ਵਿਚ ਤਿੰਨ ਦਿਨਾਂ ਖ਼ੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੀਤਾ ਅਤੇ ਤਾਲਮੇਲ ਕਮੇਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਅਸੀਂ ਕਿਸੇ ਵਿਅਕਤੀ ਦੀ ਜਿਥੇ ਜਾਨ ਨੂੰ ਬਚਾ ਰਹੇ ਹੁੰਦੇ ਹਾਂ ਉਥੇ ਹੀ ਆਪਣੇ ਸਰੀਰ ਨੂੰ ਵੀ ਕਈ ਤਰਾਂ ਦੇ ਰੋਗਾਂ ਤੋਂ ਬਚਾਉਂਦੇ ਹਾਂ | ਖ਼ੂਨਦਾਨ ਕੈਂਪ 'ਚ ਅੱਜ ਪਹਿਲੇ ਦਿਨ ਸਵੇਰ ਦੇ ਸੈਸ਼ਨ ਵਿਚ ਹੋਮੀ ਭਾਭਾ ਕੈਂਸਰ ਹਸਪਤਾਲ ਮੁਲਾਂਪੁਰ ਗਰੀਬਦਾਸ (ਨਿਊ ਚੰਡੀਗੜ੍ਹ) ਦੀ ਟੀਮ ਨੇ 34 ਯੂਨਿਟ ਅਤੇ ਬਾਅਦ ਦੁਪਹਿਰ ਇੰਡਸ ਹਸਪਤਾਲ ਮੁਹਾਲੀ ਦੀ ਟੀਮ ਨੇ 30 ਯੂਨਿਟ ਖੂਨ ਇਕੱਤਰ ਕੀਤਾ | ਪਹਿਲੇ ਦਿਨ ਕੈਂਪ ਨੂੰ ਸਫਲ ਬਣਾਉਣ ਲਈ ਕਾਰਜਕਾਰੀ ਪ੍ਰਧਾਨ ਪਰਮਿੰਦਰ ਸਿੰਘ ਭੰਗੂ, ਸਮਸ਼ੇਰ ਸਿੰਘ ਭੰਗੂ ਪ੍ਰਧਾਨ ਨਗਰ ਕੌਸ਼ਲ, ਕੇਸਰ ਸਿੰਘ ਸੁਰਤਾਪੁਰ, ਚੇਅਰਮੈਨ ਸਮਸ਼ੇਰ ਸਿੰਘ ਭੋਜੇਮਾਜਰਾ, ਸੰਤ ਸਿੰਘ ਦਿਓਲ, ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ, ਕੇਸਰ ਸਿੰਘ ਸੁਰਤਾਪੁਰ, ਆਦਿ ਨੇ ਸਹਿਯੋਗ ਦਿੱਤਾ |