ਸੈਣੀ ਮਾਜਰਾ ਢੱਕੀ ਵਿਖੇ ਹੋਣ ਵਾਲੇ ਛਿੰਝ ਮੇਲੇ ਦਾ ਪੋਸਟਰ ਜਾਰੀ
ਘਨੌਲੀ, 30 ਅਗਸਤ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਸੈਣੀ ਮਾਜਰਾ ਢੱਕੀ ਵਿਖੇ 24 ਸਤੰਬਰ ਨੂੰ ਦੁਪਹਿਰ 2 ਵਜੇ ਲੈ ਕੇ ਸ਼ਾਮ 6 ਵਜੇ ਤੱਕ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵਲੋਂ ਜਿਥੇ ਇਹ ਪੋਸਟਰ ਜਾਰੀ ਕੀਤਾ ਉਥੇ ਹੀ ਉਨ੍ਹਾਂ ਨੇ ਦੱਸਿਆ ਕਿ 24 ਸਤੰਬਰ ਨੂੰ ਹੋਣ ਵਾਲੇ ਛਿੰਝ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਘਨੌਲੀ, 30 ਅਗਸਤ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਸੈਣੀ ਮਾਜਰਾ ਢੱਕੀ ਵਿਖੇ 24 ਸਤੰਬਰ ਨੂੰ ਦੁਪਹਿਰ 2 ਵਜੇ ਲੈ ਕੇ ਸ਼ਾਮ 6 ਵਜੇ ਤੱਕ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵਲੋਂ ਜਿਥੇ ਇਹ ਪੋਸਟਰ ਜਾਰੀ ਕੀਤਾ ਉਥੇ ਹੀ ਉਨ੍ਹਾਂ ਨੇ ਦੱਸਿਆ ਕਿ 24 ਸਤੰਬਰ ਨੂੰ ਹੋਣ ਵਾਲੇ ਛਿੰਝ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਥੇ ਹੀ ਇਸ ਛਿੰਝ ਮੇਲੇ ਦੌਰਾਨ ਗੁਰਜੀਤ ਮਗਰੋੜ, ਮੁਕੇਸ ਕੁਹਾਲੀ, ਛੋਟਾ ਸੁਦਾਮ, ਮਿਰਜ਼ਾ ਈਰਾਨ, ਸ਼ੇਰਾ ਗੁੱਜਰ, ਅੰਕਿਤ ਮਥੁਰਾ, ਲਵਪ੍ਰੀਤ ਖੰਨਾ, ਬਾਜ਼ ਰੋਣੀ, ਵਰਗੇ ਪ੍ਰਸਿੱਧ ਮੱਲ ਜਿਥੇ ਅਖਾੜੇ ਦੀ ਸ਼ਾਨ ਬਣਨਗੇ ਉਥੇ ਹੀ ਮੇਲੇ ਦੌਰਾਨ ਪ੍ਰਸਿੱਧ ਕੁਮੈਂਟਰ ਕੁਲਵੀਰ ਕਾਇਨੋਰ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਸੱਦੇ ਹੋਏ ਪਹਿਲਵਾਨਾਂ ਦੇ ਹੀ ਘੋਲ ਕਰਵਾਏ ਜਾਣਗੇ। ਪਹਿਲਵਾਨਾਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ ‘ਤੇ ਸੰਤ ਬਾਬਾ ਉਮੇਦ ਗਿਰੀ, ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ ਪਹੁੰਚ ਰਹੇ ਹਨ। ਇਸ ਮੌਕੇ ਸਰਪੰਚ ਮਨਜੀਤ ਸਿੰਘ ਢੱਕੀ, ਸਰਪੰਚ ਜਸਮੇਰ ਸਿੰਘ ਜੱਟ ਪੱਤੀ, ਪੰਚ ਹਰਪ੍ਰੀਤ ਸਿੰਘ, ਨੰਬਰਦਾਰ ਹਰਜਿੰਦਰ ਸਿੰਘ, ਸਾਬਕਾ ਸਰਪੰਚ ਰਵਿੰਦਰ ਸਿੰਘ ਕਾਲਾ, ਸਨੀ ਢੱਕੀ, ਸੋਹਣ ਸਿੰਘ ਮਾਨ ਸਿੰਘ ਜਸਮੇਰ ਸਿੰਘ ਜਸਵੀਰ ਸਿੰਘ ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਬਲਦੇਵ ਸਿੰਘ ਸੈਣੀ ਮਾਜਰਾ ਹਾਜ਼ਰ ਸਨ ।