30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਰਹਿੰਦ ਨਹਿਰ ਵਿਚ ਬਸੰਤ ਨਗਰ ਦਾ ਸੀਵਰੇਜ ਪਾਣੀ ਸੁੱਟਣ ਦਾ ਦਾਅਵਾ ਝੂਠਾ : ਇੰਦਰਪਾਲ ਸਿੰਘ ਰਾਜੂ ਸਤਿਆਲ

ਰੂਪਨਗਰ, 30 ਅਗਸਤ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵਲੋਂ ਬਸੰਤ ਨਗਰ ਦੇ ਭੱਠਾ ਸਾਹਿਬ ਅਤੇ ਸਬਜ਼ੀ ਮੰਡੀ ਦਾ ਸੀਵਰੇਜ ਪਾਣੀ ਸਰਹਿੰਦ ਨਹਿਰ ਵਿਚ ਛੱਡੇ ਜਾਣ ਸਬੰਧੀ ਕੀਤੇ ਦਾਅਵੇ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।

Ad Position 21
No active advertisement
ਬਸੰਤ ਨਗਰ ’ਚ ਗੱਲਬਾਤ ਕਰ ਰਹੇ ਰਾਜੂ ਸਤਿਆਲ ਨਾਲ ਕੌਂਸਲਰ ਅੰਮ੍ਰਿਤਪਾਲ ਸਿੰਘ ,ਅਵਤਾਰ ਸਿੰਘ ਆੜ੍ਹਤੀ ਅਤੇ ਗੁਰਵਿੰਦਰ ਸਿੰਘ ਜੱਗੀ ਅਤੇ ਹੋਰ । 31-08-2026
ਰੂਪਨਗਰ, 30 ਅਗਸਤ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵਲੋਂ ਬਸੰਤ ਨਗਰ ਦੇ ਭੱਠਾ ਸਾਹਿਬ ਅਤੇ ਸਬਜ਼ੀ ਮੰਡੀ ਦਾ ਸੀਵਰੇਜ ਪਾਣੀ ਸਰਹਿੰਦ ਨਹਿਰ ਵਿਚ ਛੱਡੇ ਜਾਣ ਸਬੰਧੀ ਕੀਤੇ ਦਾਅਵੇ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਰਾਜੂ ਸਤਿਆਲ ਨੇ ਕਿਹਾ ਕਿ ਬਸੰਤ ਨਗਰ ਦਾ ਸੀਵਰੇਜ ਪਾਣੀ ਪਾਈਪਾਂ ਰਾਹੀਂ ਸੀਵਰੇਜ ਟਰੀਟਮੈਂਟ ਪਲਾਂਟ ਵਿਚ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਨੂੰ ਲੈ ਕੇ ਡਾ. ਚੀਮਾ ਵਲੋਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸੀਵਰੇਜ ਵਰਗੇ ਗੰਭੀਰ ਮੁੱਦੇ ‘ਤੇ ਘਟੀਆ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਪਿੰਡ ਕੋਟਲਾ ਨਿਹੰਗ ਦਾ ਗੰਦਾ ਪਾਣੀ ਪਿਛਲੇ ਲਗਭਗ 25 ਸਾਲਾਂ ਤੋਂ ਪਾਈਪਾਂ ਰਾਹੀਂ ਸਰਹਿੰਦ ਨਹਿਰ ਵਿਚ ਸੁੱਟੇ ਜਾਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇਹ ਸਮੱਸਿਆ ਇੰਨੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਤਾਂ ਉਸ ਸਮੇਂ ਡਾ. ਚੀਮਾ ਵਲੋਂ ਇਸ ਸਬੰਧੀ ਆਵਾਜ਼ ਕਿਉਂ ਨਹੀਂ ਉਠਾਈ ਗਈ। ਉਨ੍ਹਾਂ ਕਿਹਾ ਕਿ ਜਦੋਂ ਸੰਤ ਅਜੀਤ ਸਿੰਘ ਪਰਿਵਾਰ ਵਿਛੋੜਾ ਰੂਪਨਗਰ ਹਲਕੇ ਦੇ ਵਿਧਾਇਕ ਸਨ, ਉਸ ਸਮੇਂ ਉਨ੍ਹਾਂ ਦੇ ਪਿਤਾ ਅਮਰਜੀਤ ਸਿੰਘ ਸਤਿਆਲ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸਨ। ਉਸ ਸਮੇਂ ਸ਼ਹਿਰ ਦੇ ਸੀਵਰੇਜ ਪਾਣੀ ਦੇ ਨਿਪਟਾਰੇ ਲਈ 56 ਕਰੋੜ ਰੁਪਏ ਦਾ ਪ੍ਰੋਜੈਕਟ ਲਿਆਂਦਾ ਗਿਆ ਸੀ ਅਤੇ ਸ਼ਹਿਰ ਵਿਚ ਤਿੰਨ ਵੱਡੇ ਸੀਵਰੇਜ ਟਰੀਟਮੈਂਟ ਪਲਾਂਟ ਬਣਾਏ ਗਏ ਸਨ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਸ਼ਹਿਰ ਦੇ ਗੰਦੇ ਪਾਣੀ ਨੂੰ ਟਰੀਟ ਕਰਕੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਸੀ। ਰਾਜੂ ਸਤਿਆਲ ਨੇ ਕਿਹਾ ਕਿ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਅਤੇ ਬੱਦੀ ਦੀਆਂ ਫ਼ੈਕਟਰੀਆਂ ਤੋਂ ਸਤਲੁਜ ਦਰਿਆ ਵਿਚ ਸੁੱਟੇ ਜਾ ਰਹੇ ਕੂੜੇ-ਕਰਕਟ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਤੋਂ ਇਲਾਵਾ ਹਰਿਆਣਾ ਦੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਨਾਲ ਵੀ ਗੱਲਬਾਤ ਕਰਕੇ ਕੂੜਾ-ਕਰਕਟ ਚੁਕਵਾਉਣ ਦੀ ਕਾਰਵਾਈ ਸ਼ੁਰੂ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਅਤੇ ਦਰਿਆਵਾਂ ਦੀ ਸਫ਼ਾਈ ਦਾ ਮੁੱਦਾ ਸਿਆਸਤ ਤੋਂ ਉੱਪਰ ਹੈ। ਇਸ ਲਈ ਸਾਰੀਆਂ ਸਿਆਸੀ ਧਿਰਾਂ ਨੂੰ ਤੱਥਾਂ ਦੇ ਆਧਾਰ ‘ਤੇ ਗੱਲ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਮੌਕੇ ਕੌਂਸਲਰ ਗੁਰਵਿੰਦਰ ਸਿੰਘ ਜੱਗੀ, ਕੌਂਸਲਰ ਅੰਮ੍ਰਿਤ ਪਾਲ ਸਿੰਘ ਸੋਨੂ, ਕੌਂਸਲਰ ਆੜ੍ਹਤੀ ਅਵਤਾਰ ਸਿੰਘ, ਕੌਂਸਲਰ ਸੁਖਜਿੰਦਰ ਸਿੰਘ ਫ਼ੌਜੀ ਅਤੇ ਬਸੰਤ ਨਗਰ ਵਾਸੀ ਜਿੰਦਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਮੁਕਤ ਤੇ ਘੁਮੰਤੂ ਸਮਾਜ ਦਾ ਇਤਿਹਾਸ ਸਵੈਮਾਨ ਤੇ ਵੀਰਤਾ ਦੀ ਹੈ ਗਾਥਾ-ਮੁੱਖ ਮੰਤਰੀ ਸੈਣੀ ਗੈਂਗਸਟਰਾਂ ’ਤੇ ਵਾਰ ਦਾ 222... ਅਗਲੀ ਖ਼ਬਰ ਹਰਜੋਤ ਬੈਂਸ ਨੇ ਨੰਗਲ ਨੂੰ ਕੂੜਾ-ਮੁਕਤ ਬਣਾਉਣ ਲਈ ਜਨਤਾ ਨੂੰ ਕੀਤੀ ਸਹਿਯੋਗ ਦੀ ਅਪੀਲ ‘ਮਿਸ਼ਨ ਕਲੀਨ ਗਰੀਨ’ ਤਹਿਤ 10 ਦਿਨ...
Ad Position 24