31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਦਾ ਕੀਤਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 25-12-2025
ਨੂਰਪੁਰ ਬੇਦੀ, 24 ਦਸੰਬਰ (ਹਰਦੀਪ ਸਿੰਘ ਢੀਂਡਸਾ)-ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਉਨ੍ਹਾਂ ਦੀ ਧਰਮ ਪਤਨੀ ਸਰਪੰਚ ਨਿਰਮਲਾ ਦੇਵੀ ਨੂਰਪੁਰ ਬੇਦੀ ਅਤੇ ਉਨ੍ਹਾਂ ਦੇ ਸਪੁੱਤਰ ਬਲਜੀਤ ਸਿੰਘ ਆਸਟ੍ਰੇਲੀਆ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਮੁਹੱਲਾ ਨੂਰਪੁਰ ਬੇਦੀ ਦੀ ਸੰਗਤਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਜਾਣਕਾਰੀ ਦਿੰਦਿਆਂ ਪਟਵਾਰੀ ਹਰਭਜਨ ਸਿੰਘ ਨੂਰਪੁਰ ਬੇਦੀ ਨੇ ਦੱਸਿਆ ਕਿ ਨੂਰਪੁਰ ਬੇਦੀ ਦੇ ਮੁਹੱਲਾ ਜੱਟਾਂ ਵਿਚ ਕੋਈ ਵੀ ਗੁਰੂ ਘਰ ਨਹੀਂ ਸੀ, ਜਿਸ ਲਈ ਜਰਨੈਲ ਸਿੰਘ ਲਾਲੀ ਤੇ ਉਸ ਦੇ ਪਰਿਵਾਰ ਨੇ ਉੱਦਮ ਕਰਕੇ ਗੁਰੂ ਘਰ ਦੇ ਨਿਰਮਾਣ ਲਈ 5 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ | ਜਿਸ ਕਰਕੇ ਅੱਜ ਉਹਨਾਂ ਨੂੰ ਉਕਤ ਮੁਹੱਲੇ ਦੇ ਵਸਨੀਕਾਂ ਨੇ ਸਨਮਾਨਿਤ ਕੀਤਾ | ਇਸ ਮੌਕੇ ਮੁਹੱਲਾ ਵਾਸੀਆਂ ਨੇ ਕਿਹਾ ਕਿ ਜਰਨੈਲ ਸਿੰਘ ਲਾਲੀ ਦਾ ਪਰਿਵਾਰ ਜਿੱਥੇ ਗ੍ਰਾਮ ਪੰਚਾਇਤ ਦੇ ਸਰਪੰਚ ਵਜੋਂ ਪਿੰਡ ਦੀ ਸ਼ਾਨਦਾਰ ਸੇਵਾ ਕਰ ਰਿਹਾ ਹੈ ਉੱਥੇ ਹੁਣ ਉਹਨਾਂ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣੇ ਜਾਣ ਤੇ ਵੀ ਲੋਕਾਂ ਨੇ ਉਹਨਾਂ ਨੂੰ ਵਧਾਈ ਦਿੱਤੀ | ਇਸ ਮੌਕੇ ਜਰਨੈਲ ਸਿੰਘ ਲਾਲੀ ਤੇ ਪਰਿਵਾਰ ਨੇ ਸਮੂਹ ਨਗਰ ਅਤੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪੰਚ ਸਤਨਾਮ ਸਿੰਘ, ਬੀਬੀ ਕਮਲਜੀਤ ਕੌਰ, ਇੰਸਪੈਕਟਰ ਜੋਗਿੰਦਰ ਸਿੰਘ, ਗੁਰਮੇਲ ਸਿੰਘ,ਠਾਣੇਦਾਰ ਦਲਜੀਤ ਸਿੰਘ, ਬਲਜਿੰਦਰ ਸਿੰਘ, ਸੁਖਦੇਵ ਸਿੰਘ,ਬਖਤਾਵਰ ਸਿੰਘ, ਗੁਰਨੈਬ ਸਿੰਘ, ਦਰਸ਼ਨ ਸਿੰਘ, ਮਾ. ਬਲਵੀਰ ਸਿੰਘ, ਹਰੀਕਿਸ਼ਨ, ਹਰਬੰਸ ਲਾਲ ਸ਼ਾਹ, ਮਹਿੰਦਰ ਲਾਲ ਸ਼ਾਹ ਅਤੇ ਦਿਲਬਾਗ ਸਿੰਘ ਆਦਿ ਨੇ ਜਰਨੈਲ ਸਿੰਘ ਲਾਲੀ ਨੂੰ ਵਧਾਈ ਦਿੱਤੀ ਤੇ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ ਗਏ <br/> ਅਗਲੀ ਖ਼ਬਰ ਭਾਜਪਾ ਨੰਗਲ 'ਚ 4 ਜਨਵਰੀ ਨੂੰ ਮਨਾਏਗੀ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦਾ ਜਨਮ ਦਿਨ-ਡਾਕਟਰ ਸੁਭਾਸ਼ ਸ਼ਰਮਾ <br/>
Ad Position 24