31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸੋਸ਼ਲ ਮੀਡੀਆ 'ਤੇ ਹੋਏ ਪਿਆਰ ਤੋਂ ਬਾਅਦ ਅਮਰੀਕਨ ਲੜਕੀ ਤੇ ਪੰਜਾਬੀ ਮੁੰਡੇ ਨੇ ਕਰਵਾਇਆ ਵਿਆਹ <br/>

Ad Position 21
No active advertisement
ਅੰਮਿ੍ਤਪਾਲ ਸਿੰਘ ਤੇ ਅਮੈਡਾ ਮਲਦਨਾਢੋ ਚਰਚ ਵਿਚ ਵਿਆਹ ਕਰਵਾਉਣ ਸਮੇਂ | <br/> 28-12-2025
ਮੋਰਿੰਡਾ, 27 ਦਸੰਬਰ (ਪਿ੍ਤਪਾਲ ਸਿੰਘ)-ਸੋਸ਼ਲ ਮੀਡੀਆ ਅੱਜ ਜਿਥੇ ਸੱਤ ਸਮੁੰਦਰੋਂ ਪਾਰ ਵਸਦੇ ਆਪਣਿਆਂ ਨੂੰ ਇਕ ਪਲ 'ਚ ਮਿਲਾ ਦਿੰਦਾ ਹੈ ਉਥੇ ਹੀ ਦੂਰ ਦੁਰਾਡੇ ਬੈਠੇ ਪ੍ਰੇਮੀਆਂ ਦੇ ਸੰਯੋਗ ਮਿਲਾਉਣ ਵਿਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ | ਇਸ ਸੋਸ਼ਲ ਮੀਡੀਆ 'ਤੇ ਹੋਈ ਗੱਲਬਾਤ ਦੌਰਾਨ ਹੋਏ ਪਿਆਰ ਤੋਂ ਬਾਅਦ ਇਕ ਪੰਜਾਬੀ ਮੁੰਡੇ ਤੇ ਅਮਰੀਕਾ ਦੀ ਲੜਕੀ ਨੇ ਆਪਸ 'ਚ ਵਿਆਹ ਕਰਵਾ ਲਿਆ ਹੈ | ਇਸ ਸੰਬੰਧੀ ਨਜ਼ਦੀਕੀ ਪਿੰਡ ਕਾਈਨੌਰ ਦੇ ਵਸਨੀਕ ਅੰਮਿ੍ਤਪਾਲ ਸਿੰਘ ਪੁੱਤਰ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਇੰਸਟਾਗ੍ਰਾਮ 'ਤੇ ਅਮਰੀਕਾ ਦੀ ਲੜਕੀ ਅਮੈਂਡਾ ਮਲਦਨਾਢੋ ਨਾਲ ਮੇਰੀ ਦੋਸਤੀ ਹੋ ਗਈ | ਇੰਸਟਾਗ੍ਰਾਮ 'ਤੇ ਕਰੀਬ ਚਾਰ ਸਾਲ ਤੱਕ ਚੱਲੀ ਸਾਡੀ ਗੱਲਬਾਤ ਪਿਆਰ ਵਿਚ ਬਦਲ ਗਈ | ਅਸੀਂ ਇਕ ਦੂਜੇ ਨੂੰ ਗੱਲਬਾਤ ਦੌਰਾਨ ਪਰਖਿਆ ਤੇ ਬੀਤੇ ਦਿਨੀਂ ਅਸੀਂ ਵਿਆਹ ਕਰਵਾ ਲਿਆ | ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਲੜਕੀ ਮਲਦਨਾਢੋ ਅਕਤੂਬਰ 2025 'ਚ ਅਮਰੀਕਾ ਤੋਂ ਭਾਰਤ ਆ ਕੇ ਮੈਨੂੰ ਮਿਲੀ ਅਤੇ ਮੇਰੇ ਨਾਲ ਇਕ ਚਰਚ ਵਿਚ ਜਾ ਕੇ ਵਿਆਹ ਕਰਵਾਇਆ ਤੇ ਕੁੱਝ ਦਿਨ ਬਾਅਦ ਵਾਪਸ ਅਮਰੀਕਾ ਚਲੇ ਗਈ ਤੇ ਜਲਦ ਹੀ ਦੁਬਾਰਾ ਵਾਪਸ ਆਵੇਗੀ | ਇਸ ਮੌਕੇ ਮਲਦਨਾਢੋ ਨੇ ਕਿਹਾ ਕਿ ਅੰਮਿ੍ਤਪਾਲ ਸਿੰਘ ਨੂੰ ਮੈਂ ਇਸ ਕਰਕੇ ਆਪਣਾ ਜੀਵਨ ਸਾਥੀ ਚੁਣਿਆ ਹੈ ਕਿਉਂਕਿ ਪੰਜਾਬੀ ਆਪਣੇ ਜੀਵਨ ਸਾਥੀ ਦਾ ਹਮੇਸ਼ਾ ਸਾਥ ਦਿੰਦੇ ਹਨ | ਇਸ ਦੌਰਾਨ ਪੰਜਾਬ ਵਿਚ ਜਿੱਥੇ ਅੰਮਿ੍ਤਪਾਲ ਸਿੰਘ ਦੇ ਪਰਿਵਾਰ ਵਲੋਂ ਉਨ੍ਹਾਂ ਨੂੰ ਭਰਪੂਰ ਪਿਆਰ ਦਿੱਤਾ ਗਿਆ | ਇਸ ਮੌਕੇ ਅੰਮਿ੍ਤਪਾਲ ਸਿੰਘ ਦੇ ਦਾਦੀ ਨਛੱਤਰ ਕੌਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਹ 'ਚ ਗੱਡੀ ਖੜ੍ਹੀ ਕਰਨ ਕਰਕੇ ਦੋ ਪਰਿਵਾਰ ਆਪਸ 'ਚ ਉਲਝੇ ਅਗਲੀ ਖ਼ਬਰ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਬੁਰਜ, ਅਮਰਪੁਰ ਬੇਲਾ ਸਮੇਤ ਹੋਰ ਪਿੰਡਾਂ ਦੇ ਲੋਕਾਂ ਦਾ ਹੋਇਆ ਭਾਰੀ ਇਕੱਠ <br/>
Ad Position 24