ਕਾਹਨਪੁਰ ਖੂਹੀ, 28 ਦਸੰਬਰ (ਗੁਰਬੀਰ ਸਿੰਘ ਵਾਲੀਆ)-ਸੱਚਖੰਡ ਵਾਸੀ ਸੰਤ ਬਾਬਾ ਨਿਰਮਲ ਸਿੰਘ, ਸੰਤ ਬਾਬਾ ਅਮਰਜੀਤ ਸਿੰਘ, ਸੰਤ ਬਾਬਾ ਭਗਤ ਸਿੰਘ ਦੀ 27ਵੀਂ ਬਰਸੀ ਸਮਾਗਮ ਤਪ ਸਹੀਦਾ ਸਿੰਘਾ ਦੀ ਯਾਦ 'ਚ ਗੁਰਦੁਆਰਾ ਸਾਹਿਬ ਕਲਵਾਂ ਮੋੜ ਵਿਖੇ 29 ਦਸੰਬਰ ਨੂੰ ਮਨਾਈ ਜਾ ਰਹੀ ਹੈ | ਜਿਸ ਦੇ ਸੰਬੰਧ 'ਚ ਹੋਣ ਵਾਲੇ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸੰਬੰਧੀ ਬਾਬਾ ਮਲਕੀਤ ਸਿੰਘ ਨੇ ਦੱਸਿਆ 29 ਦਸੰਬਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗਿਆਨੀ ਸਵਰਨ ਸਿੰਘ ਭੱਲੜੀ ਵਾਲੇ ਤੇ ਸੰਤ ਬਾਬਾ ਜਸਵਿੰਦਰ ਸਿੰਘ ਬਡਿਆਲ ਵਾਲੇ ਗੁਰਬਾਣੀ ਨਾਲ ਨਿਹਾਲ ਕਰਨਗੇ |