01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸਿਆਸੀ ਰੁਝੇਵਿਆਂ ’ ਚੋਂ ਸਮਾਂ ਕੱਢ ਕੇ ਗੋਲਡੀ ਮਿੱਤਲ ਦੇ ਘਰ ਪੁੱਜੇ ਹਰਜੋਤ ਬੈਂਸ ਆਪ੍ਰੇਸ਼ਨ ਉਪਰੰਤ ਉਨ੍ਹਾਂ ਦੀ ਪਤਨੀ ਦਾ ਹਾਲ-ਚਾਲ ਜਾਣਿਆ, ਜਲਦ ਸਿਹਤਯਾਬੀ ਦੀ ਕੀਤੀ ਕਾਮਨਾ

ਨੰਗਲ, 1 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਇਲਾਕੇ ਦੇ ਨਾਮਵਰ ਸਬਜ਼ੀ ਵਪਾਰੀ ਅਤੇ ਵਪਾਰ ਮੰਡਲ ਰੇਲਵੇ ਰੋਡ ਨੰਗਲ ਦੇ ਪ੍ਰਧਾਨ ਸੰਦੀਪ ਮਿੱਤਲ ਗੋਲਡੀ ਦੀ ਪਤਨੀ ਸ੍ਰੀਮਤੀ ਸੰਗੀਤਾ ਮਿੱਤਲ ਦੇ ਅਪਰੇਸ਼ਨ ਉਪਰੰਤ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਜਾਣਨ ਲਈ ਸਿਆਸੀ ਰੁਜੇਵਆ ਵਿੱਚੋਂ ਸਮਾਂ ਕੱਢ ਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਬੈਂਸ ਨੇ ਗੋਲਡੀ ਮਿੱਤਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਪਤਨੀ ਦੀ ਸਿਹਤ ਸਬੰਧੀ ਜਾਣਕਾਰੀ ਹਾਸਲ ਕੀਤੀ।

Ad Position 21
No active advertisement
ਅਜੀਤ ਡੈਸਕ 02-10-2026
ਨੰਗਲ, 1 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਇਲਾਕੇ ਦੇ ਨਾਮਵਰ ਸਬਜ਼ੀ ਵਪਾਰੀ ਅਤੇ ਵਪਾਰ ਮੰਡਲ ਰੇਲਵੇ ਰੋਡ ਨੰਗਲ ਦੇ ਪ੍ਰਧਾਨ ਸੰਦੀਪ ਮਿੱਤਲ ਗੋਲਡੀ ਦੀ ਪਤਨੀ ਸ੍ਰੀਮਤੀ ਸੰਗੀਤਾ ਮਿੱਤਲ ਦੇ ਅਪਰੇਸ਼ਨ ਉਪਰੰਤ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਜਾਣਨ ਲਈ ਸਿਆਸੀ ਰੁਜੇਵਆ ਵਿੱਚੋਂ ਸਮਾਂ ਕੱਢ ਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਬੈਂਸ ਨੇ ਗੋਲਡੀ ਮਿੱਤਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਪਤਨੀ ਦੀ ਸਿਹਤ ਸਬੰਧੀ ਜਾਣਕਾਰੀ ਹਾਸਲ ਕੀਤੀ। ਕੈਬਨਿਟ ਮੰਤਰੀ ਨੇ ਅਪਰੇਸ਼ਨ ਤੋਂ ਬਾਅਦ ਸਿਹਤ ਵਿਚ ਹੋ ਰਹੇ ਸੁਧਾਰ ਬਾਰੇ ਪਰਿਵਾਰ ਕੋਲੋਂ ਜਾਣਕਾਰੀ ਲਈ ਅਤੇ ਜਲਦ ਪੂਰੀ ਤਰ੍ਹਾਂ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰ ਨਾਲ ਕੁੱਝ ਸਮਾਂ ਬਿਤਾਇਆ ਅਤੇ ਹੌਸਲਾ ਦਿੱਤਾ। ਇਸ ਮੌਕੇ ਬੈਂਸ ਨੇ ਕਿਹਾ ਕਿ ਜਨਤਕ ਜੀਵਨ ਵਿਚ ਲੋਕਾਂ ਨਾਲ ਜੁੜੇ ਰਹਿਣਾ ਸਿਰਫ਼ ਵਿਕਾਸ ਕਾਰਜਾਂ ਜਾਂ ਜਨਤਕ ਮਸਲਿਆਂ ਤੱਕ ਸੀਮਤ ਨਹੀਂ ਹੁੰਦਾ, ਸਗੋਂ ਲੋਕਾਂ ਦੇ ਸੁੱਖ-ਦੁੱਖ ਵਿਚ ਸ਼ਾਮਲ ਹੋਣਾ ਵੀ ਆਪਸੀ ਸਾਂਝ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਨੰਗਲ ਵਾਸੀਆਂ ਨਾਲ ਉਨ੍ਹਾਂ ਦੀ ਸਾਂਝ ਪਰਿਵਾਰਕ ਹੈ ਅਤੇ ਉਹ ਹਰ ਖੁਸ਼ੀ ਤੇ ਮੁਸ਼ਕਲ ਦੀ ਘੜੀ ਵਿਚ ਆਪਣੇ ਲੋਕਾਂ ਦੇ ਨਾਲ ਖੜ੍ਹਨ ਨੂੰ ਤਰਜੀਹ ਦਿੰਦੇ ਹਨ। ਸੰਦੀਪ ਮਿੱਤਲ ਗੋਲਡੀ ਅਤੇ ਪਰਿਵਾਰ ਵਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਸਿਹਤ ਦਾ ਹਾਲ ਜਾਣਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਟ ਮੰਤਰੀ ਬੈਂਸ ਦੀ ਮਾਤਾ ਸਰਦਾਰਨੀ ਬਲਵਿੰਦਰ ਕੌਰ ਬੈਂਸ, ਨਗਰ ਕੌਂਸਲ ਪ੍ਰਧਾਨ ਮੈਡਮ ਕਿਰਨ ਵਾਲਾ, ਕੌਂਸਲਰ ਰਾਜੇਸ਼ ਆਂਗਰਾ ਅਤੇ ਹਰਦੀਪ ਸਿੰਘ ਬੈਂਸ, ਪਰਮਜੀਤ ਸਿੰਘ, ਜਸਵਿੰਦਰ ਸਿੰਘ ਸੈਣੀ, ਐਡਵੋਕੇਟ ਨਿਸ਼ਾਂਤ ਗੁਪਤਾ, ਅਸ਼ਵਨੀ ਸ਼ਰਮਾ, ਸੁਰਿੰਦਰ ਪਾਲ ਸਿੰਘ, ਮਾਮੀ ਕੁਲਦੀਪ ਕੌਰ, ਰਜਿੰਦਰ ਕੌਰ ਦਿਓਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਧੂਵਨ ਵਾਟਿਕਾ ਸਕੂਲ ’ ਚ ਵਿਸ਼ਾਲ ਖ਼ੂਨਦਾਨ ਕੈਂਪ ਅੱਜ ਅਗਲੀ ਖ਼ਬਰ ਮਿੱਟੀ ਦੀ ਭਰੀ ਟਰਾਲੀ ਨੇ 10 ਵਰ੍ਹਿਆਂ ਦੇ ਬੱਚੇ ਨੂੰ ਮਾਰੀ ਟੱਕਰ , ਬੱਚੇ ਦੀ ਹੋਈ ਮੌਤ
Ad Position 24