61 ਰੁਪਏ ਪ੍ਰਤੀ ਗਊ ਰੋਜ਼ਾਨਾ ਦਾ ਐਲਾਨ , ਹੁਣ ਸਰਕਾਰੀ ਫੰਡ ਦੀ ਉਡੀਕ
ਰੂਪਨਗਰ, 1 ਅਕਤੂਬਰ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਸਰਕਾਰੀ ਅਤੇ ਨਿੱਜੀ ਗਊਸ਼ਾਲਾਵਾਂ ਨੂੰ ਗਊਧਨ ਦੀ ਸੰਭਾਲ ਲਈ 61 ਰੁਪਏ ਪ੍ਰਤੀ ਗਊ ਪ੍ਰਤੀ ਦਿਨ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਡਾਇਰੈਕਟਰ ਲੋਕਲ ਗਵਰਨਮੈਂਟ ਪੰਜਾਬ ਵਲੋਂ 16 ਸਤੰਬਰ ਨੂੰ ਜਾਰੀ ਪੱਤਰ ਰਾਹੀਂ ਸਬੰਧਤ ਅਧਿਕਾਰੀਆਂ ਨੂੰ ਇਸ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਰੂਪਨਗਰ, 1 ਅਕਤੂਬਰ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਸਰਕਾਰੀ ਅਤੇ ਨਿੱਜੀ ਗਊਸ਼ਾਲਾਵਾਂ ਨੂੰ ਗਊਧਨ ਦੀ ਸੰਭਾਲ ਲਈ 61 ਰੁਪਏ ਪ੍ਰਤੀ ਗਊ ਪ੍ਰਤੀ ਦਿਨ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਡਾਇਰੈਕਟਰ ਲੋਕਲ ਗਵਰਨਮੈਂਟ ਪੰਜਾਬ ਵਲੋਂ 16 ਸਤੰਬਰ ਨੂੰ ਜਾਰੀ ਪੱਤਰ ਰਾਹੀਂ ਸਬੰਧਤ ਅਧਿਕਾਰੀਆਂ ਨੂੰ ਇਸ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਸ ਫੈਸਲੇ ਸਬੰਧੀ ਗੋਪਾਲ ਗਊਸ਼ਾਲਾ ਰੂਪਨਗਰ ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ ਇੰਜੀਨੀਅਰ ਭਾਰਤ ਭੂਸ਼ਣ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਕਮੇਟੀ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਇਹ ਰਾਸ਼ੀ ਨਿਯਮਿਤ ਤੌਰ ’ਤੇ ਮਿਲਦੀ ਹੈ ਤਾਂ ਬੇਸਹਾਰਾ ਗਊਧਨ ਦੀ ਸੰਭਾਲ ਅਤੇ ਇਲਾਜ ਵਿਚ ਸੁਧਾਰ ਹੋਵੇਗਾ। ਗਊਸ਼ਾਲਾ ਦੇ ਪ੍ਰਧਾਨ ਭਾਰਤ ਭੂਸ਼ਣ ਸ਼ਰਮਾ ਨੇ ਦੱਸਿਆ ਕਿ ਗਊਸ਼ਾਲਾ ਵਿਚ ਕਰੀਬ 500 ਗਊਆਂ ਹਨ। ਸਰਕਾਰੀ ਐਲਾਨ ਅਨੁਸਾਰ 61 ਰੁਪਏ ਪ੍ਰਤੀ ਗਊ ਦੇ ਹਿਸਾਬ ਨਾਲ ਰੋਜ਼ਾਨਾ ਕਰੀਬ 30 ਹਜ਼ਾਰ ਰੁਪਏ ਦੀ ਰਾਸ਼ੀ ਬਣਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਰਾਸ਼ੀ ਨਿਯਮਿਤ ਤੌਰ ’ਤੇ ਨਹੀਂ ਮਿਲਦੀ ਰਹੀ, ਇਸ ਲਈ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਵਲੋਂ ਫੰਡ ਨਿਯਮਿਤ ਤੌਰ ’ਤੇ ਜਾਰੀ ਕੀਤੇ ਜਾਂਦੇ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਰਾਸ਼ੀ ਸਮੇਂ ਸਿਰ ਮਿਲਣ ਨਾਲ ਗਊਆਂ ਲਈ ਚਾਰੇ ਅਤੇ ਇਲਾਜ ਦੀਆਂ ਸਹੂਲਤਾਂ ਬਿਹਤਰ ਹੋ ਸਕਦੀਆਂ ਹਨ। ਮੀਟਿੰਗ ਵਿਚ ਇੰਜੀ. ਪ੍ਰਦੀਪ ਧਵਨ, ਮੂਲਰਾਜ ਸ਼ਰਮਾ, ਸ਼ਿਵਕਾਂਤ ਕਾਲੀਆ, ਸੂਰਜ ਪ੍ਰਕਾਸ਼ ਪੱਪੂ, ਮਹੇਸ਼ ਓਬਰਾਏ, ਸ਼ਸ਼ੀ ਚੋਪੜਾ ਅਤੇ ਰਜਿੰਦਰ ਬਬਲਾ ਕਪੂਰ ਹਾਜ਼ਰ ਸਨ।