ਮੋਰਿੰਡਾ, 29 ਦਸੰਬਰ (ਤਰਲੋਚਨ ਸਿੰਘ ਕੰਗ)-ਅਮਰੀਕਾ ਨਿਵਾਸੀ ਇਕ ਸ਼ਰਧਾਲੂ ਗੁਰਵੰਤ ਸਿੰਘ ਵਲੋਂ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਨੂੰ ਬਲੈਰੋ ਗੱਡੀ ਭੇਟ ਕੀਤੀ ਗਈ | ਜਿਸ 'ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ | ਇਸ ਸੰਬੰਧੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਦਵਿੰਦਰ ਸਿੰਘ ਨੇ ਦੱਸਿਆ ਕਿ ਹਰਿਆਣੇ ਦੇ ਮੂਲ ਨਿਵਾਸੀ ਤੇ ਮੌਜੂਦਾ ਸਮੇਂ ਅਮਰੀਕਾ ਰਹਿ ਰਹੇ ਭਾਈ ਗੁਰਵੰਤ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਤੇ ਪ੍ਰਬੰਧਕਾਂ ਦੀ ਸਹੂਲਤ ਲਈ ਬਲੈਰੋ ਗੱਡੀ ਭੇਟ ਕੀਤੀ ਤਾਂ ਜੋ ਸੰਗਤ ਲਈ ਗੁਰਦੁਆਰਾ ਕੋਤਵਾਲੀ ਸਾਹਿਬ ਵਿਚ ਸੇਵਾ ਨਿਰਵਿਘਨ ਚੱਲਦੀ ਰਹੇ | ਇਸ ਮੌਕੇ ਬਾਬਾ ਸੁਰਿੰਦਰ ਸਿੰਘ ਦਿੱਲੀ ਵਾਲੇ, ਜੱਸਾ ਸਿੰਘ, ਜੈਮਲ ਸਿੰਘ, ਬਾਰਾ ਸਿੰਘ ਰੌਣੀ, ਨਵਤੇਜ ਸਿੰਘ ਤੇਜੀ, ਸੁਰਜੀਤ ਸਿੰਘ, ਬਲਜਿੰਦਰ ਸਿੰਘ, ਕੇਸਰ ਸਿੰਘ ਮਨੈਲੀ ਆਦਿ ਮੌਜੂਦ ਸਨ |