13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਬਾਰ੍ਹਵੀਂ ਜਥੇਬੰਦਕ ਕਾਨਫ਼ਰੰਸ <br/>

Ad Position 21
repet_subhas-goyals [Copy P29]
ਘਨੌਲੀ ਵਿਖੇ ਮੀਟਿੰਗ ਦੌਰਾਨ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਜ਼ਿਲ੍ਹਾ ਰੂਪਨਗਰ ਦੇ ਅਹੁਦੇਦਾਰ | ਤਸਵੀਰ: ਜਸਵੀਰ ਸਿੰਘ ਸੈਣੀ <br/> 30-12-2025
ਘਨੌਲੀ, 29 ਦਸੰਬਰ (ਜਸਵੀਰ ਸਿੰਘ ਸੈਣੀ)-ਕੁੱਲ ਹਿੰਦ ਖੇਤ ਮਜਦੂਰੀ ਯੂਨੀਅਨ ਜ਼ਿਲ੍ਹਾ ਰੂਪਨਗਰ ਦਾ ਡੈਲੀਗੇਟ ਇਜਲਾਸ ਘਨੌਲੀ ਵਿਖੇ ਕਾਮਰੇਡ ਗੀਤਾ ਰਾਮ ਕਰਤਾਰਪੁਰ, ਕਾਮਰੇਡ ਦਲੀਪ ਸਿੰਘ ਘਨੌਲਾ, ਕਾਮਰੇਡ ਰੰਜਨਾ ਦੇਵੀ ਚੱਕਕਰਮਾਂ ਦੀ ਪ੍ਰਧਾਨਗੀ ਹੇਠ ਹੋਇਆ | ਇਜਲਾਸ ਦੀ ਸ਼ੁਰੂਆਤ ਕਾਮਰੇਡ ਗੀਤਾ ਰਾਮ ਵਲੋਂ ਜਥੇਬੰਦੀ ਦਾ ਝੰਡਾ ਲਹਿਰਾਉਣ ਨਾਲ ਹੋਈ | ਆਪਣੇ ਉਦਘਾਟਨੀ ਭਾਸ਼ਾ ਦੇ ਵਿਚ ਜਥੇਬੰਦੀ ਦੇ ਸੂਬਾ ਸਕੱਤਰ ਕਾਮਰੇਡ ਗੁਰਮੇਸ਼ ਸਿੰਘ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਮਜ਼ਦੂਰਾਂ ਦੇ ਹੱਕਾਂ ਤੇ ਲਗਾਤਾਰ ਕੁਹਾੜਾ ਚਲਾ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਮਗਨਰੇਗਾ ਨੂੰ ਖਤਮ ਕਰਨਾ ਹੈ | ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵਲੋਂ ਮਜ਼ਦੂਰਾਂ ਦੇ ਹੱਕ ਵਿਚ ਲਹੂ ਵੀਟ ਮੀਨ ਲੜਾਈ ਲੜਨ ਤੋਂ ਬਾਅਦ ਬਣਾ ਲੇਬਰ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਲਾਗੂ ਕਰਕੇ ਮਜ਼ਦੂਰਾਂ ਨੂੰ ਕਾਨੂੰਨੀ ਤੌਰ ਤੇ ਨਿਹੱਥੇ ਕਰ ਦਿੱਤਾ ਗਿਆ | ਇਸੇ ਤਰ੍ਹਾਂ ਦੇਸ਼ ਦੇ ਮਜ਼ਦੂਰਾਂ ਕਿਸਾਨਾਂ ਦੇ ਹੱਕਾਂ ਤੇ ਕੱਟ ਲਾ ਕੇ ਦੇਸ਼ ਵਿਚ ਸਰਮਾਏਦਾਰ ਘਰਾਣਿਆ ਦੇ ਮੁਨਾਫਿਆਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਅਮੀਰ ਲਗਾਤਾਰ ਅਮੀਰ ਹੋ ਰਿਹਾ ਹੈ ਅਤੇ ਗਰੀਬ ਹੋਰ ਜਿਆਦਾ ਗਰੀਬੀ ਦੀ ਚੱਕੀ ਵਿਚ ਪਿਸ ਰਿਹਾ ਹੈ | ਕਾਮਰੇਡ ਵਿਜਿੰਦਰ ਪੰਡਤ, ਸੀ.ਆਈ.ਟੀ.ਯੂ. ਦੇ ਸੂਬਾ ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ, ਕੁੱਲ ਹਿੰਦ ਕਿਸਾਨ ਸਭਾ ਆਗੂ ਕਾਮਰੇਡ ਜਸਵਿੰਦਰ ਸਿੰਘ ਢੇਰ ਨੇ ਭਰਾਤਰੀ ਸੰਦੇਸ਼ ਦਿੰਦਿਆਂ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਸੰਘਰਸ਼ ਲੜਨ ਦੀ ਲੋੜ ਤੇ ਜ਼ੋਰ ਦਿੱਤਾ | ਇਸ ਸਮੇਂ ਅਗਲੇ ਤਿੰਨ ਸਾਲਾਂ ਲਈ ਨਵੀਂ ਜ਼ਿਲ੍ਹਾ ਕਮੇਟੀ ਚੁਣੀ ਗਈ, ਜਿਸ ਵਿਚ ਕਾਮਰੇਡ ਸੁਖਵਿੰਦਰ ਸਿੰਘ ਦੁਮਣਾ ਪ੍ਰਧਾਨ, ਕਾਮਰੇਡ ਦਲੀਪ ਸਿੰਘ ਘਨੌਲਾ ਮੀਤ ਪ੍ਰਧਾਨ, ਸਾਥੀ ਰਜਿੰਦਰ ਸਿੰਘ ਢੇਰ ਸਕੱਤਰ, ਸਾਥੀ ਬਜਿੰਦਰ ਪੰਡਿਤ ਸਹਾਇਕ ਸਕੱਤਰ, ਕਾਮਰੇਡ ਰੰਜਨਾ ਚੱਕ ਕਰਮਾਂ, ਖਜਾਨਚੀ ਸੋਮਨਾਥ ਦਬਕੇਹੜਾ, ਸੁਰਿੰਦਰ ਸਿੰਘ ਢੇਰ, ਦੀਪ ਸਿੰਘ ਸਮੀਰੋਵਾਲ, ਕਾਮਰੇਡ ਗੀਤਾ ਰਾਮ ਕਰਤਾਰਪੁਰ, ਪਿਆਰਾ ਸਿੰਘ ਬੇਲੀਆਂ, ਕਾਮਰੇਡ ਪਵਨ ਕੁਮਾਰ, ਦੇਵਰਾਜ ਬੜਾ ਪਿੰਡ, ਪਰਮਜੀਤ ਕੌਰ ਮੁੰਡੀਆਂ ਮੈਂਬਰ ਚੁਣੇ ਗਏ |

Ad Position 22
No active advertisement
ਪਿਛਲੀ ਖ਼ਬਰ ਹਿੰਦੂ ਜਥੇਬੰਦੀ ਨੇ ਬੰਗਲਾਦੇਸ਼ ਸਰਕਾਰ ਦਾ ਪੁਤਲਾ ਫੂਕਿਆ <br/> ਅਗਲੀ ਖ਼ਬਰ ਕਾਰ ਦੇ ਲੈਣ-ਦੇਣ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਸਾਹਮਣੇ ਚੱਲੀ ਗੋਲੀ, ਜਾਨੀ ਨੁਕਸਾਨ ਤੋਂ ਰਿਹਾ ਬ...
Ad Position 24