13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਨਿੱਜੀ ਦੌਰੇ ਦੌਰਾਨ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਉਜੈਨ ਦੇ ਅਵੰਤੀ ਸਕੂਲ ਆਫ਼ ਐਕਸੀਲੈਂਸ ਸਮਾਗਮ 'ਚ ਕੀਤੀ ਸ਼ਿਰਕਤ ਵਿਧਾਇਕ ਐਡਵੋਕੇਟ ਚੱਢਾ ਨੇ ਮਹਾਕਾਲੇਸ਼ਵਰ ਮੰਦਰ ਵਿਖੇ ਨਤਮਸਤਕ ਹੋ ਕੇ ਪ੍ਰਾਪਤ ਕੀਤਾ ਭਗਵਾਨ ਭੋਲੇ ਸ਼ੰਕਰ ਦਾ ਅਸ਼ੀਰਵਾਦ <br/>

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਨੂਰਪੁਰ ਬੇਦੀ, 29 ਦਸੰਬਰ (ਵਿੰਦਰਪਾਲ ਝਾਂਡੀਆਂ)-ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਇਸ ਸਮੇਂ ਆਪਣੇ ਨਿੱਜੀ ਧਾਰਮਿਕ ਦੌਰੇ 'ਤੇ ਮੱਧ ਪ੍ਰਦੇਸ਼ ਦੇ ਪ੍ਰਾਚੀਨ ਧਾਰਮਿਕ ਨਗਰ ਉਜੈਨ ਵਿਖੇ ਪੁੱਜੇ ਹੋਏ ਹਨ | ਇਸ ਦੌਰੇ ਦੌਰਾਨ ਉਨ੍ਹਾਂ ਨੇ ਜਿਥੇ ਭਗਵਾਨ ਸ਼ਿਵ ਭੋਲੇਨਾਥ ਦੇ ਪ੍ਰਸਿੱਧ ਧਾਮ ਮਹਾਂਕਾਲੇਸ਼ਵਰ ਮੰਦਰ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ | ਉੱਥੇ ਹੀ ਇਸ ਦੌਰਾਨ ਉਨਾਂ ਨੇ ਉਜੈਨ ਵਿਖੇ ਚੱਲ ਰਹੇ ਅਵੰਤੀ ਸਕੂਲ ਆਫ ਐਕਸੀਲੈਂਸ ਦੇ ਇਕ ਵਿਸ਼ੇਸ਼ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਵੀ ਕੀਤੀ | ਸਮਾਗਮ 'ਚ ਪਹੁੰਚਣ 'ਤੇ ਸਕੂਲ ਦੀ ਸਮੂਹ ਮੈਨੇਜਮੈਂਟ ਤੇ ਸਟਾਫ਼ ਵਲੋਂ ਵਿਧਾਇਕ ਐਡਵੋਕੇਟ ਚੱਢਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਇਸ ਮੌਕੇ ਸੰਬੋਧਨ ਦੌਰਾਨ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਅਵੰਤੀ ਸਕੂਲ ਆਫ ਐਕਸੀਲੈਂਸ ਆਧੁਨਿਕ ਸਿੱਖਿਆ ਦੇ ਨਾਲ-ਨਾਲ ਧਾਰਮਿਕ ਤੇ ਸਾਂਸਕਿ੍ਤਿਕ ਮੁੱਲਾਂ ਦੀ ਸਿੱਖਿਆ ਵੀ ਵਿਦਿਆਰਥੀਆਂ ਤੱਕ ਪਹੁੰਚਾ ਰਿਹਾ ਹੈ, ਜੋ ਅੱਜ ਦੇ ਸਮੇਂ ਦੀ ਮਹੱਤਵਪੂਰਨ ਲੋੜ ਹੈ | ਉਨ੍ਹਾਂ ਨੇ ਕਿਹਾ ਕਿ ਇੱਥੇ ਦੇ ਵਿਦਿਆਰਥੀ ਕੇਵਲ ਅਕਾਦਮਿਕ ਤੌਰ 'ਤੇ ਹੀ ਨਹੀਂ, ਸਗੋਂ ਨੈਤਿਕਤਾ ਤੇ ਸੰਸਕਾਰਾਂ ਦੇ ਪੱਖੋਂ ਵੀ ਮਜ਼ਬੂਤ ਬਣ ਰਹੇ ਹਨ | ਉਨ੍ਹਾਂ ਨੇ ਉਜੈਨ ਦੀ ਧਰਤੀ ਨੂੰ ਭਗਵਾਨ ਭੋਲੇਨਾਥ ਦੀ ਪਾਵਨ ਧਰਤੀ ਦੱਸਦਿਆਂ ਕਿਹਾ ਕਿ ''ਮੈਂ ਆਪਣੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ ਹਾਂ ਕਿ ਮੈਨੂੰ ਇਸ ਪਵਿੱਤਰ ਧਰਤੀ 'ਤੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ | ਇਸ ਦੇ ਨਾਲ ਹੀ ਅਵੰਤੀ ਸਕੂਲ ਆਫ ਐਕਸੀਲੈਂਸ ਦੇ ਸਮਾਗਮ 'ਚ ਸ਼ਾਮਲ ਹੋਣਾ ਵੀ ਮੇਰੇ ਲਈ ਮਾਣ ਦੀ ਗੱਲ ਹੈ | ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਸਕੂਲ ਦੀ ਸਮੂਹ ਮੈਨੇਜਮੈਂਟ ਨੂੰ ਇਸ ਸ਼ਾਨਦਾਰ ਪ੍ਰੋਗਰਾਮ ਦੀਆਂ ਵਧਾਈਆਂ ਦਿੰਦਿਆਂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਨਗਰ ਕੀਰਤਨ 'ਚ ਸ਼ਾਮਿਲ ਸੰਗਤ ਦੇ ਸਵਾਗਤ ਤੇ ਲੰਗਰ ਸੇਵਾ ਸੰਬੰਧੀ ਪ੍ਰਬੰਧਕਾਂ ਨੇ ਵਪਾਰਕ ਅਦਾਰਿਆਂ ਨਾਲ ਕੀਤੀ ਮੁਲਾਕਾਤ... ਅਗਲੀ ਖ਼ਬਰ ਹਿੰਦੂ ਜਥੇਬੰਦੀ ਨੇ ਬੰਗਲਾਦੇਸ਼ ਸਰਕਾਰ ਦਾ ਪੁਤਲਾ ਫੂਕਿਆ <br/>
Ad Position 24