ਮੋਰਿੰਡਾ, 30 ਦਸੰਬਰ (ਤਰਲੋਚਨ ਸਿੰਘ ਕੰਗ)-ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਮੰਡਲ ਕੁਰਾਲੀ ਵਲੋਂ ਚੋਣ ਕਰਵਾਈ ਗਈ, ਜਿਸ ਵਿਚ ਗਗਨ ਰਾਣਾ ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਸਰਕਲ ਸਕੱਤਰ ਰੋਪੜ੍ਹ ਹਰਜਿੰਦਰ ਸਿੰਘ ਅਕਬਰਪੁਰ ਨੇ ਦੱਸਿਆ ਕਿ ਇਸ ਮੌਕੇ ਹੋਈ ਚੋਣ ਵਿਚ ਗਗਨ ਰਾਣਾ ਨੂੰ ਪ੍ਰਧਾਨ, ਸਰਬਜੀਤ ਸਿੰਘ ਨੂੰ ਸਰਪ੍ਰਸਤ, ਨਵਦੀਪ ਕੌਰ ਨੂੰ ਸਰਪ੍ਰਸਤ, ਤਰਨਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਨੂੰ ਮੀਤ ਪ੍ਰਧਾਨ, ਰੋਹਿਤ ਚੌਧਰੀ ਨੂੰ ਸੰਯੁਕਤ ਸਕੱਤਰ, ਰਿਸ਼ਭ ਚਿਗਲ ਨੂੰ ਕੈਸ਼ੀਅਰ, ਸੁਰਿੰਦਰ ਸਿੰਘ ਨੂੰ ਪ੍ਰੈਸ ਸਕੱਤਰ, ਨਵਦੀਪ ਰਾਣਾ ਨੂੰ ਐਡੀਟਰ ਅਤੇ ਗੁਰਵਿੰਦਰ ਸਿੰਘ, ਦਲਬੀਰ ਸਿੰਘ, ਅਮਰੀਕ ਸਿੰਘ, ਹਰਮੀਤ ਸਿੰਘ ਤੇ ਅਨੋਖ ਸਿੰਘ ਨੂੰ ਕਾਰਜਕਾਰਨੀ ਮੈਂਬਰ ਚੁਣਿਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਆਗੂ ਗੁਰਵਿੰਦਰ ਸਿੰਘ ਹਜ਼ਾਰਾ, ਨਰਿੰਦਰ ਸੈਣੀ, ਸਰਕਲ ਸਕੱਤਰ ਦੇਸ਼ ਰਾਜ ਘਈ, ਅਮਰੀਜਤ ਸਿੰਘ ਪ੍ਰਧਾਨ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ, ਸਕੱਤਰ ਗੁਰਚਰਨ ਸਿੰਘ, ਕੁਲਦੀਪ ਸਿੰਘ, ਰਾਜ ਕੁਮਾਰੀ, ਹਰਪ੍ਰੀਤ ਸਿੰਘ, ਚੰਦਰਪਾਲ, ਪੁਸ਼ਪਿੰਦਰ ਸਿੰਘ, ਮਲ ਸਿੰਘ, ਰੋਹਿਤ ਕੰਬੋਜ, ਪਾਇਲ ਕਾਂਸਲ ਆਦਿ ਮੌਜੂਦ ਸਨ |