09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਭਾਖੜਾ ਨਹਿਰ ਦੇ ਪੁਲ ਉੱਤੋਂ ਸ਼ੱਕੀ ਹਾਲਾਤ 'ਚ ਮਿਲਿਆ ਬੈਗ

Ad Position 21
No active advertisement
ਅਜੀਤ ਡੈਸਕ 31-12-2025
ਨੰਗਲ, 30 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਡੈਮ ਤੋਂ ਨਿਕਲਦੀ ਭਾਖੜਾ ਨਹਿਰ ਦੇ ਚੁੰਗੀ ਲਾਗੇ ਬਣੇ ਪੁਲ ਕੋਲੋਂ ਇੱਕ ਸ਼ੱਕੀ ਹਾਲਤਾਂ 'ਚ ਮਿਲੀ ਕਿੱਟ ਤੇ ਜ਼ਰੂਰੀ ਕਾਗ਼ਜ਼ਾਤ ਅਤੇ ਇੱਕ ਪਰਚੀ ਜਿਸ ਉੱਤੇ ਅੰਗਰੇਜ਼ੀ ਵਿਚ ਲਿਖਿਆ ਸੀ ਕਾਲ ਦਾ ਪੁਲਿਸ, ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਮੁਖੀ ਨੰਗਲ ਇੰਸਪੈਕਟਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਕਤ ਬੈਗ ਅਤੇ ਕਾਗ਼ਜ਼ਾਤ ਇੱਕ ਨੌਜਵਾਨ ਅੰਕੁਸ਼ ਚੌਧਰੀ ਉਮਰ ਕਰੀਬ 25 ਸਾਲ ਜੋ ਕਿ ਬੀ ਟੈੱਕ ਦੀ ਡਿਗਰੀ ਪਾਸ ਹੈ ਅਤੇ ਪੀ.ਏ.ਸੀ.ਐਲ. ਕਾਲੋਨੀ ਦਾ ਰਹਿਣ ਵਾਲਾ ਹੈ | ਅੱਜ ਸਵੇਰੇ ਕਰੀਬ 5:30 ਵਜੇ ਘਰੋਂ ਚੰਡੀਗੜ੍ਹ ਜਾਣ ਲਈ ਨਿਕਲਿਆ ਸੀ ਪਰ ਉਸ ਦਾ ਸਮਾਨ ਉਕਤ ਨਹਿਰ ਲਾਗਿਓਾ ਪਿਆ ਮਿਲਿਆ, ਜਿਸ ਬਾਰੇ ਉੱਥੋਂ ਗੁਜ਼ਰਨ ਵਾਲੇ ਲੋਕਾਂ ਵਲੋਂ ਜਾਣਕਾਰੀ ਮੀਡੀਆ ਰਾਹੀਂ ਸਾਂਝੀ ਕੀਤੀ ਗਈ, ਥਾਣਾ ਮੁਖੀ ਨੇ ਕਿਹਾ ਕਿ ਉਕਤ ਨੌਜਵਾਨ ਦੇ ਭਰਾ ਪੰਕਜ ਚੌਧਰੀ ਪੁੱਤਰ ਪ੍ਰਵੀਨ ਵਾਸੀ ਪੀ.ਏ.ਸੀ.ਐਲ. ਕਲੋਨੀ ਵਲੋਂ ਪੁਲਿਸ ਥਾਣਾ ਨੰਗਲ ਵਿਖੇ ਸੂਚਨਾ ਦਿੱਤੀ ਗਈ ਹੈ | ਕਿ ਉਸ ਦਾ ਭਰਾ ਸਵੇਰੇ ਘਰੋਂ ਚੰਡੀਗੜ੍ਹ ਲਈ ਨਿਕਲਿਆ ਸੀ | ਪਰ ਸਾਨੂੰ ਲੋਕਾਂ ਕੋਲੋਂ ਪਤਾ ਲੱਗਿਆ ਹੈ ਕਿ ਕਿਸੇ ਵਿਅਕਤੀ ਦਾ ਬੈਗ ਪੁਲ ਉੱਤੇ ਪਿਆ ਹੋਇਆ ਹੈ | ਜਿਸ ਵਿਚੋਂ ਨਿਕਲੇ ਕਾਗ਼ਜ਼ਾਤ, ਜਾਕਟ ਅਤੇ ਹੋਰ ਸਮਾਨ ਤੂੰ ਪਤਾ ਚੱਲਿਆ ਕਿ ਉਕਤ ਸਾਰਾ ਸਮਾਨ ਮੇਰੇ ਭਰਾ ਦਾ ਹੈ | ਥਾਣਾ ਮੁਖੀ ਨੇ ਕਿਹਾ ਕਿ ਪੁਲਿਸ ਵਲੋਂ ਸੂਚਨਾ ਮਿਲਣ ਉਪਰੰਤ ਜਾਂਚ ਅਧਿਕਾਰੀ ਏ.ਐਸ.ਆਈ. ਰਾਮ ਕੁਮਾਰ ਵਲੋਂ ਉਹ ਸਥਾਨ ਤੇ ਪਹੁੰਚ ਕੇ ਉੱਥੋਂ ਮਿਲੇ ਸਮਾਨ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਆਲੂਆਂ ਦੇ ਪਿਛੇਤੇ ਝੁਲਸ ਰੋਗ ਬਾਰੇ ਐਡਵਾਈਜ਼ਰੀ ਜਾਰੀ <br/> ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਰੋਪੜ ਵਲੋਂ ਮੀਟਿੰਗ <br/>
Ad Position 24