09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਆਲੂਆਂ ਦੇ ਪਿਛੇਤੇ ਝੁਲਸ ਰੋਗ ਬਾਰੇ ਐਡਵਾਈਜ਼ਰੀ ਜਾਰੀ <br/>

Ad Position 21
No active advertisement
ਅਜੀਤ ਡੈਸਕ 31-12-2025
ਰੂਪਨਗਰ, 30 ਦਸੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਜਾਣਕਾਰੀ ਅਨੁਸਾਰ ਪਿਛਲੇ ਇਕ ਹਫ਼ਤੇ ਦੌਰਾਨ ਪੰਜਾਬ ਦੀ ਮੁੱਖ ਆਲੂ ਪੱਟੀ ਵਿਚ ਤਾਪਮਾਨ 12 ਤੋਂ 24 ਡਿਗਰੀ ਸੈਲਸੀਅਸ, ਰਾਤ ਸਮੇਂ ਉੱਚ ਸਾਪੇਖਿਕ ਨਮੀ (85 ਫ਼ੀਸਦੀ) ਅਤੇ ਤ੍ਰੇਲ ਪੈਣ ਕਾਰਨ ਜਲੰਧਰ, ਹੁਸ਼ਿਆਰਪੁਰ, ਅੱੈਸ.ਬੀ.ਐੱਸ.ਨਗਰ, ਰੂਪਨਗਰ ਅਤੇ ਕਪੂਰਥਲਾ ਜ਼ਿਲਿ੍ਹਆਂ ਵਿਚ ਆਲੂਆਂ ਦੇ ਪਿਛੇਤੇ ਝੁਲਸ ਰੋਗ ਦੇ ਫੈਲਣ ਲਈ ਹਾਲਾਤ ਅਨੁਕੂਲ ਬਣ ਗਏ ਹਨ | ਇਸ ਸਬੰਧੀ ਕਿ੍ਸ਼ੀ ਵਿਗਿਆਨ ਕੇਂਦਰ ਰੋਪੜ ਦੇ ਸਹਿਯੋਗੀ ਨਿਰਦੇਸ਼ਕ (ਟਰੇਨਿੰਗ) ਡਾ. ਸਤਬੀਰ ਸਿੰਘ ਨੇ ਜ਼ਿਲ੍ਹੇ ਦੇ ਆਲੂ ਉਤਪਾਦਕ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਾਂ ਦਾ ਨਿਯਮਿਤ ਸਰਵੇਖਣ ਕਰਨ ਅਤੇ ਬਿਮਾਰੀ ਦੀਆਂ ਨਿਸ਼ਾਨੀਆਂ ਦਿਖਾਈ ਦੇਣ 'ਤੇ ਤੁਰੰਤ ਰੋਕਥਾਮ ਦੇ ਕਦਮ ਚੁੱਕਣ | ਸਹਾਇਕ ਪ੍ਰੋਫੈਸਰ ਪੌਦਾ ਸੁਰੱਖਿਆ ਡਾ. ਉਰਵੀ ਸ਼ਰਮਾ ਨੇ ਦੱਸਿਆ ਕਿ ਇਸ ਰੋਗ ਦੇ ਲੱਛਣ ਪਹਿਲਾਂ ਹੇਠਲੇ ਪੱਤਿਆਂ 'ਤੇ ਪਾਣੀ ਭਿੱਜੇ ਧੱਬਿਆਂ ਦੇ ਰੂਪ ਵਿਚ ਨਜ਼ਰ ਆਉਂਦੇ ਹਨ, ਜੋ ਬਾਅਦ ਵਿਚ ਕਾਲੇ-ਭੂਰੇ ਹੋ ਜਾਂਦੇ ਹਨ | ਨਮੀ ਵਾਲੇ ਦਿਨਾਂ ਵਿਚ ਧੱਬਿਆਂ ਦੇ ਹੇਠਲੇ ਪਾਸੇ ਚਿੱਟੀ ਉੱਲੀ ਵੀ ਦਿਖਾਈ ਦਿੰਦੀ ਹੈ | ਸਮੇਂ ਸਿਰ ਨਿਯੰਤਰਣ ਨਾ ਕਰਨ 'ਤੇ ਸਾਰੀ ਫ਼ਸਲ ਨੁਕਸਾਨੀ ਹੋ ਸਕਦੀ ਹੈ | ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਬਚਾਅ ਵਜੋਂ ਇੰਡੋਫਿਲ ਐਮ-45, ਐਂਟਰਾਕੋਲ ਜਾਂ ਕਵਚ (500-700 ਗ੍ਰਾਮ ਪ੍ਰਤੀ ਏਕੜ) ਦਾ 7 ਦਿਨਾਂ ਦੇ ਅੰਤਰਾਲ 'ਤੇ ਛਿੜਕਾਅ ਕੀਤਾ ਜਾਵੇ | ਜੇ ਰੋਗ ਦੀ ਲਾਗ ਹੋ ਚੁੱਕੀ ਹੋਵੇ ਤਾਂ ਸਿਸਟੈਮਿਕ ਉੱਲੀਨਾਸ਼ਕਾਂ ਦਾ 10 ਦਿਨਾਂ ਦੇ ਵਕਫ਼ੇ 'ਤੇ ਛਿੜਕਾਅ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ | ਛਿੜਕਾਅ ਲਈ 250-350 ਲੀਟਰ ਪਾਣੀ ਪ੍ਰਤੀ ਏਕੜ ਵਰਤਣ ਅਤੇ ਆਪਣੇ-ਆਪ ਬਣਾਏ ਟੈਂਕ ਮਿਕਸਚਰ ਤੋਂ ਬਚਣ ਦੀ ਵੀ ਹਦਾਇਤ ਦਿੱਤੀ ਗਈ ਹੈ | ਹੋਰ ਜਾਣਕਾਰੀ ਲਈ ਕਿਸਾਨ ਕਿ੍ਸ਼ੀ ਵਿਗਿਆਨ ਕੇਂਦਰ ਰੋਪੜ ਨਾਲ ਸੰਪਰਕ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਮਕਾਨ ਕਿਰਾਏ 'ਤੇ ਦੇਣ ਤੋਂ ਪਹਿਲਾਂ ਕਿਰਾਏਦਾਰ ਦੀ ਪਹਿਚਾਣ ਸੰਬੰਧੀ ਪੂਰੀ ਜਾਂਚ ਪੜਤਾਲ ਪੁਲਿਸ ਤੋਂ ਕਰਵਾਉਣ ਦੇ ਹੁਕਮ ਜਾ... ਅਗਲੀ ਖ਼ਬਰ ਭਾਖੜਾ ਨਹਿਰ ਦੇ ਪੁਲ ਉੱਤੋਂ ਸ਼ੱਕੀ ਹਾਲਾਤ 'ਚ ਮਿਲਿਆ ਬੈਗ
Ad Position 24