06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸੱਤਾ 'ਚ ਆਉਣ ਤੋਂ ਪਹਿਲਾਂ 'ਆਪ' ਨੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ- ਮਜੀਠੀਆ

Ad Position 21
No active advertisement
ਅਜੀਤ ਡੈਸਕ 02-06-2025

ਮਜੀਠਾ, 1 ਜੂਨ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਅਤੇ ਲੋਕਾਂ ਨਾਲ 'ਝੂਠ' ਬੋਲਣ ਦਾ ਗੰਭੀਰ ਇਲਜ਼ਾਮ ਲਾਏ ਹਨ | ਉਹ ਮਜੀਠਾ ਨਿਵਾਸੀ ਅਕਾਲੀ ਵਰਕਰਾਂ ਨਾਲ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀਆਂ ਹੋਈਆਂ ਮੌਤਾਂ 'ਤੇ ਦੁੱਖ ਸਾਂਝਾ ਕਰਨ ਲਈ ਆਏ ਸਨ | ਇਸ ਮੌਕੇ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ 'ਆਪ' ਨੇ ਸਰਕਾਰ ਬਣਨ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕੀਤੇ, ਪਰ ਤਿੰਨ ਸਾਲਾਂ ਦੇ ਸ਼ਾਸ਼ਨ ਵਿਚ ਇਹ ਸਰਕਾਰ ਹਰ ਵਾਅਦੇ ਤੋਂ ਮੁੱਕਰ ਗਈ | ਮਜੀਠੀਆ ਨੇ ਕਿਹਾ ਕਿ 'ਆਪ' ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰ ਅÏਰਤ ਨੂੰ ਹਰ ਮਹੀਨੇ 1,000 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਨੇ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਕੀਤਾ ਜੋ ਸਿਰਫ਼ ਚੋਣ ਜਿੱਤਣ ਲਈ ਝੂਠ ਸੀ | ਇਸ ਮੌਕੇ ਐਡਵੋਕੇਟ ਰਮੇਸ਼ ਪ੍ਰਾਸ਼ਰ, ਨਗਰ ਕੌਂਸਲ ਮਜੀਠਾ ਦੇ ਪ੍ਰਧਾਨ ਸਲਵੰਤ ਸਿੰਘ ਸੇਠ, ਵਇਸ ਪ੍ਰਧਾਨ ਪਿ੍ੰਸ ਨਈਅਰ, ਕੌਸਲਰ ਬਿੱਲਾ ਆੜ੍ਹਤੀਆਂ, ਯੂਥ ਆਗੂ ਮਨਪ੍ਰੀਤ ਸਿੰਘ ਉੂਪਲ, ਪੱਪੂ ਕਾਮਰੇਡ, ਚਰਨਜੀਤ ਸਿੰਘ ਗੋਲਾ, ਦੀਪਕ ਆੜਤੀਆ, ਅਜੀਤ ਸਿੰਘ ਆਰੇਵਾਲ, ਜਥੇਦਾਰ ਕਵਲਜੀਤ ਸਿੰਘ ਮਜੀਠਾ, ਅਜੇ ਚੋਪੜਾ, ਨਰੇਸ਼ ਕੁਮਾਰ ਮਜੀਠਾ, ਡਾ. ਬਿੱਟੂ ਮਜੀਠਾ, ਬਿਕਰਮ ਸਿੰਘ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਕਲਗੀਧਰ ਪਬਲਿਕ ਸਕੂਲ 'ਚ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਉਦੋਕੇ ਕਲਾਂ ਸਕੂਲ 'ਚ ਜਾਗਰੂਕਤਾ ਕੈਂਪ ਲਗਾਇਆ
Ad Position 24