ਟਾਹਲੀ ਸਾਹਿਬ, 1 ਜੂਨ (ਵਿਨੋਦ ਭੀਲੋਵਾਲ)-ਸੱਤਿਆ ਭਾਰਤੀ ਸਕੂਲ ਉਦੋਕੇ ਕਲਾਂ ਵਿਖੇ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਅੰਮਿ੍ਤਸਰ ਦੀਆਂ ਹਦਾਇਤਾਂ ਅਤੇ ਐੱਸ.ਐੱਮ.ਓ. ਮੋਨਾ ਚਤਰਥ ਤਰਸਿੱਕਾ ਦੀ ਅਗਵਾਈ ਵਿਚ ਸੀ.ਐੱਚ.ਸੀ ਸਿਹਤ ਕੇਂਦਰ ਉਦੋਕੇ ਕਲਾਂ ਵਲੋਂ 'ਵਰਲਡ ਹਾਈਪਰਟੈਸ਼ਨ ਡੇ' ਦੇ ਆਧਾਰ ਤੇ ਬੱਚਿਆਂ ਨੂੰ ਸਿਹਤ ਦੀ ਸਾਂਭ ਸੰਭਾਲ ਲਈ ਜਾਗਰੂਕ ਕੈਂਪ ਲਗਾਇਆ ਗਿਆ | ਜਿਸ ਵਿਚ ਡਾ. ਮੈਡਮ ਸੋਨਮਜੀਤ ਕੌਰ ਸੀ.ਐੱਚ.ਸੀ. ਉਦੋਕੇ ਕਲਾਂ ਨੇ ਬੱਚਿਆਂ ਨੂੰ ਕਿਹਾ ਕਿ 'ਹਾਈਪਰਟੈਂਸ਼ਨ' ਦਾ ਮਤਲਬ ਹੈ ਕਿ ਬਲੱਡ ਪ੍ਰੈਸ਼ਰ ਕਿੱਥੋਂ ਸ਼ੁਰੂ ਹੁੰਦਾ ਅਤੇ ਕਿੱਥੇ ਜਾ ਕੇ ਗੰਭੀਰ ਬਿਮਾਰੀਆਂ ਤੱਕ ਪਹੁੰਚ ਜਾਂਦਾ ਹੈ ਉਨ੍ਹਾਂ ਬੱਚਿਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਖਾਣ ਪੀਣ ਵਾਲੀਆਂ ਬਜ਼ਾਰੀ ਚੀਜ਼ਾਂ ਜਿਵੇਂ ਫਾਸਟ ਫੂਡ ਜੰਕ ਤੇ ਹੋਰ ਘਾਤਕ ਚੀਜ਼ਾਂ ਨਾ ਖਾਣ ਜੋ ਕਿ ਸਿਹਤ ਲਈ ਹਾਨੀਕਾਰਕ ਹਨ ਅਤੇ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ | ਇਸ ਮੌਕੇ ਪਿ੍ੰਸੀਪਲ ਗੁਰਜੀਤ ਕੌਰ, ਕੁਲਦੀਪ ਕੌਰ, ਸੁਸਮਾ ਰਾਣੀ, ਨਵਜੋਤ ਕੌਰ ਰਾਜਵਿੰਦਰ ਕੌਰ, ਜਸਪ੍ਰੀਤ ਕੌਰ, ਮਹਿਕਪ੍ਰੀਤ ਕੌਰ ਤੇ ਹੋਰ ਸਟਾਫ਼ ਹਾਜ਼ਰ ਸੀ |