ਬਾਬਾ ਬਕਾਲਾ ਸਾਹਿਬ, 1 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਗੁਰੂ ਤੇਗ ਬਹਾਦਰ ਖਾਲਸਾ ਸੀ: ਸੈ: ਸਕੂਲ ਬਾਬਾ ਬਕਾਲਾ ਸਾਹਿਬ ਦੇ ਵਿਦਿਆਰਥੀਆਂ ਨੇ ਹਾਲ ਈ ਵਿਚ 10ਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਦੌਰਾਨ ਅਹਿਮ ਮੱਲਾਂ ਮਾਰੀਆਂ ਹਨ ਤੇ ਵਿੱਦਿਆ ਦੇ ਨਾਲ-ਨਾਲ ਧਾਰਮਿਕ, ਖੇਡਾਂ ਅਤੇ ਸਭਿਆਚਾਰਕ ਖੇਤਰ ਵਿਚ ਵੀ ਅਹਿਮ ਪ੍ਰਾਪਤੀਆਂ ਕੀਤੀਆਂ ਹਨ | ਹੁਣ ਜੂਨ ਮਹੀਨੇ ਦੌਰਾਨ ਛੁੱਟੀਆਂ ਵਿਚ ਵੀ ਬੱਚਿਆਂ ਨੂੰ ਵਿਦਿਆ ਨਾਲ ਜੋੜਣ ਲਈ ਸਕੂਲ ਵਲੋਂ ਅਹਿਮ ਉਪਰਾਲੇ ਜਾਰੀ ਰਹਿਣਗੇ |' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਕੂਲ ਦੇ ਪਿ੍ੰਸੀਪਲ ਦਿਲਬਾਗ ਸਿੰਘ ਮਾਨ ਨੇ ਚੰਗੀਆਂ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੁੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦਿਆਂ ਕੀਤਾ | ਇਸ ਮੌਕੇ ਨਰਿੰਦਰ ਸਿੰਘ ਡੀ.ਪੀ., ਰੇਸ਼ਮ ਸਿੰਘ ਬਾਜਵਾ, ਗੁਰਵਿੰਦਰ ਸਿੰਘ ਧਾਰਮਿਕ ਅਧਿਆਪਕ, ਕੰਵਰਨੌਨਿਹਾਲ ਸਿੰਘ ਧਿਆਨਪੁਰ, ਸਮਸ਼ੇਰ ਸਿੰਘ ਸ਼ੇਰਾ, ਬਲਜੀਤ ਕੌਰ ਮਾਨ, ਅਸੀਮ ਸੰਧੂ, ਰਜਿੰਦਰ ਕੌਰ ਬੱਲ, ਕੁਲਬੀਰ ਕੌਰ ਬਾਜਵਾ, ਰਵਨੀਤ ਕੌਰ, ਰਾਜਵਿੰਦਰ ਕੌਰ, ਜਸਵਿੰਦਰ ਕੌਰ, ਰਾਜਵਿੰਦਰ ਕੌਰ ਦੌਲ਼ੋ ਨੰਗਲ, ਰੁਪਿੰਦਰ ਕੌਰ, ਰਾਜਬੀਰ ਕੌਰ ਤੇ ਸਨੇਹਪ੍ਰੀਤ ਕੌਰ ਆਦਿ ਹਾਜ਼ਰ ਸਨ |
ਛੁੱਟੀਆਂ ਦੌਰਾਨ ਵੀ ਬੱਚਿਆਂ ਨੂੰ ਵਿੱਦਿਆ ਨਾਲ ਜੋੜਣ ਦੇ ਉਪਰਾਲੇ ਜਾਰੀ ਰਹਿਣਗੇ- ਪਿ੍ੰ. ਮਾਨ
ਅਜੀਤ ਡੈਸਕ
02-06-2025