ਅਟਾਰੀ, 1 ਜੂਨ (ਰਾਜਿੰਦਰ ਸਿੰਘ ਰੂਬੀ)-ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ ਚੱਲ ਰਹੇ ਕੈਂਪ ਦੌਰਾਨ ਗੁਰਦਾਸਪੁਰ ਵਿਖੇ ਲੱਗ ਰਹੇ ਥਲ ਸੈਨਿਕ ਕੈਂਪ ਲਈ ਵਿਦਿਆਰਥੀਆਂ ਦੀ ਚੋਣ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦੇ ਕੈਂਪ ਕਮਾਂਡੈਂਟ ਕਰਨਲ ਪੀਡੀਐਸ ਬੱਲ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਚੋਣ ਡਿ੍ਲ, ਫਾਇਰਿੰਗ ਆਦਿ ਬਹੁਤ ਸਾਰੇ ਮਾਪਦੰਡਾਂ ਉਪਰੰਤ ਕੀਤੀ ਗਈ | ਉਨ੍ਹਾਂ ਦੱਸਿਆ ਕਿ ਚੋਣ ਉਪਰੰਤ ਵਿਦਿਆਰਥੀਆਂ ਦੀ ਲਗਾਤਾਰ ਟ੍ਰੇਨਿੰਗ ਕਰਵਾਈ ਜਾ ਰਹੀ ਹੈ | ਇਸ ਦੌਰਾਨ ਕੈਡਿਟਾਂ ਦੀ ਵੈਪਨ ਕਲਾਸਾਂ ਦੇ ਨਾਲ ਵੈਪਨ ਟ੍ਰੇਨਿੰਗ ਅਧੀਨ ਫਾਇਰਿੰਗ ਕਰਵਾਈ ਜਾ ਰਹੀ ਹੈ | ਮੈਂਪਰੀਡਿੰਗ, ਕੰਪਾਸ ਆਦਿ ਬਹੁਤ ਸਾਰੇ ਵਿਸ਼ਿਆਂ ਤੇ ਕਲਾਸਾਂ ਲਗਾਈਆਂ ਜਾ ਰਹੀਆਂ ਹਨ | ਵਿਦਿਆਰਥੀਆਂ ਨੂੰ ਆਬਸਟੀਕਲ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ | ਇਸ ਕੈਂਪ ਦੌਰਾਨ ਟੀ.ਐੱਸ.ਸੀ. (ਥਲ ਸੈਨਿਕ ਕੈਂਪ) ਤੋਂ ਇਲਾਵਾ ਬਾਕੀ ਵਿਦਿਆਰਥੀਆਂ ਦੀ ਟ੍ਰੇਨਿੰਗ ਵੀ ਫੌਜ ਦੇ ਇੰਸਟਰਕਟਰਾਂ ਵਲੋਂ ਕਰਵਾਈ ਜਾ ਰਹੀ ਹੈ | ਗਿਆਨ ਵਧਾਉਣ ਲਈ ਵੱਖ ਵੱਖ ਸ਼ਖ਼ਸੀਅਤਾਂ ਨੂੰ ਕੈਂਪ ਵਿਚ ਬੁਲਾ ਕੇ ਭਾਸ਼ਨ ਜਿਵੇਂ ਕਿ ਟਰੈਫਿਕ ਨਿਯਮ, ਸਿਵਿਲ ਡਿਫੈਂਸ, ਫਸਟ ਏਡ ਆਦਿ ਕਰਵਾਏ ਜਾ ਰਹੇ ਹਨ | ਇਸ ਮੌਕੇ ਸੂਬੇਦਾਰ ਮੇਜਰ ਲਾਭ ਸਿੰਘ, ਲੈਫਟੀਨੈਂਟ ਜਸਪਾਲ ਸਿੰਘ, ਲੈਫਟੀਨੈਂਟ ਤਲਵਿੰਦਰ ਸਿੰਘ, ਕੈਪਟਨ ਪ੍ਰਦੀਪ ਕੁਮਾਰ, ਲੈਫਟੀਨੈਂਟ ਸਤਿੰਦਰ ਸਿੰਘ, ਲੈਫਟੀਨੈਂਟ ਸੁਖਪਾਲ ਸਿੰਘ, ਸੂਬੇਦਾਰ ਬਲਜਿੰਦਰ ਸਿੰਘ, ਹਵਾਲਦਾਰ ਮਲਕੀਅਤ ਸਿੰਘ, ਹਵਾਲਦਾਰ ਗੁਰਦੀਪ ਸਿੰਘ, ਸੂਬੇਦਾਰ ਗੁਰਦੇਵ ਸਿੰਘ ਸਟਾਫ਼ ਤੇ ਐੱਨ.ਸੀ.ਸੀ. ਕੈਡਿਟ ਹਾਜ਼ਰ ਸਨ |