06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਗੁਰਦੁਆਰਾ ਢਾਬਸਰ ਸਾਹਿਬ ਦੌਲੋ ਨੰਗਲ ਵਿਖੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਸਮਾਗਮ 6 ਤੱਕ ਮਨਾਏ ਜਾਣਗੇ- ਬਾਬਾ ਜਸਵੰਤ ਸਿੰਘ

Ad Position 21
No active advertisement
ਅਜੀਤ ਡੈਸਕ 02-06-2025
ਬਾਬਾ ਬਕਾਲਾ ਸਾਹਿਬ, 1 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਅਤੇ ਜੂਨ 84 ਦੇ ਸਮੂਹ ਸ਼ਹੀਦਾਂ ਸਿੰਘਾਂ ਦੀਆਂ ਯਾਦਾਂ ਨੂੰ ਸਮਰਪਿਤ ਤੀਸਰੇ ਘੱਲੂਘਾਰੇ ਨੂੰ ਸਮਰਪਿਤ 26ਵਾਂ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਢਾਬਸਰ ਸਾਹਿਬ, ਦੌਲੋ ਨੰਗਲ (ਬਾਬਾ ਬਕਾਲਾ ਸਾਹਿਬ) 1 ਜੂਨ ਤੋਂ 6 ਜੂਨ ਤੱਕ ਮਨਾਏ ਜਾਣਗੇ, ਜਿਨ੍ਹਾਂ ਦੀ ਕਿ ਅੱਜ ਬਕਾਇਦਾ ਅਰਦਾਸ ਬੇਨਤੀ ਕਰਦਿਆਂ ਆਰੰਭਤਾ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਾਬਾ ਜਸਵੰਤ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਢਾਬਸਰ ਸਾਹਿਬ ਨੇ ਦੱਸਿਆ ਹੈ ਕਿ ਮੁੱਖ ਸਮਾਗਮ ਮਿਤੀ 6 ਜੂਨ ਨੂੰ ਹੋਣਗੇ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਜਸ ਰਾਹੀਂ ਨਿਹਾਲ ਕਰਨਗੇ | ਉਨ੍ਹਾਂ ਸਾਰੀਆਂ ਸੰਗਤਾਂ ਨੂੰ ਹੰੁਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ | ਇਸ ਮੌਕੇ ਭਾਈ ਮੁਖਤਾਰ ਸਿੰਘ ਚੇਅਰਮੈਨ, ਭਾਈ ਹਰਵਿੰਦਰ ਸਿੰਘ ਠੱਠੀਆਂ, ਭਾਈ ਜਸਵਿੰਦਰ ਸਿੰਘ ਬਿਆਸ, ਭਾਈ ਜਗੀਰ ਸਿੰਘ ਪੱਡੇ, ਭਾਈ ਸਰਵਣ ਸਿੰਘ (ਕਲੇਰ ਗੁਰਦਾਸਪੁਰ), ਭਾਈ ਸਤਨਾਮ ਸਿੰਘ ਦੌਲੋ ਨੰਗਲ, ਹੈੱੱਡ ਗ੍ਰੰਥੀ ਭਾਈ ਰਾਮ ਸਿੰਘ, ਭਾਈ ਜਗਰਾਜ ਸਿੰਘ ਢਾਬਸਰ ਅਕੈਡਮੀ, ਭਾਈ ਗੁਰਚਰਨ ਸਿੰਘ ਬਾਬਾ ਬਕਾਲਾ, ਭਾਈ ਸਰਬਜੀਤ ਸਿੰਘ ਦੋਲੋਨੰਗਲ, ਭਾਈ ਹਰਪ੍ਰੀਤ ਸਿੰਘ ਦੌਲੌਨੰਗਲ, ਭਾਈ ਲਵਜੀਤ ਸਿੰਘ (ਕਲੇਰ ਗੁਰਦਾਸਪੁਰ) ਭਾਈ ਕਰਨਬੀਰ ਸਿੰਘ, ਭਾਈ ਦਿਲਮੋਹਿਤ ਸਿੰਘ (ਨੱਤ ਗੁਰਦਾਸਪੁਰ), ਭਾਈ ਆਗਿਆਪਾਲ ਸਿੰਘ ਚਾਹਲ ਕਲਾਂ, ਭਾਈ ਅਕਾਸ਼ਦੀਪ ਸਿੰਘ ਕਲੇਰ (ਗੁਰਦਾਸਪੁਰ), ਭਾਈ ਗੁਰਪ੍ਰੀਤ ਸਿੰਘ ਢਾਬਸਰ ਅਕੈਡਮੀ, ਪਰਗਟ ਸਿੰਘ ਬਿਆਸ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਸਿੰਘਾਂ ਗਰੂਨਾ ਸਾਹਿਬ ਪਿੰਡ ਪੁੰਨੂ ਮੁਜਾਰਾ ਵਿਖੇ ਸ਼ਹੀਦੀ ਸਮਾਗਮ ਕੱਲ੍ਹ ਅਗਲੀ ਖ਼ਬਰ ਐੱਨ. ਸੀ. ਸੀ. ਕੈਂਪ ਦੌਰਾਨ ਥਲ ਸੈਨਾ ਕੈਂਪ ਦੀ ਚੋਣ ਉਪਰੰਤ ਕੈਡਿਟਾਂ ਦੀ ਤਿਆਰੀ ਜਾਰੀ
Ad Position 24