15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਮਾਮਲਾ ਨਵਾਂ ਪਿੰਡ-ਫ਼ਤਹਿਪੁਰ ਨਿਕਾਸੀ ਨਾਲੇ ਦੇ ਨਵੇਂ ਪੁਲ ਬਣਾਉਣ ਦਾ ਕਿਸਾਨ ਜਥੇਬੰਦੀ ਦੀ ਦਖ਼ਲ ਅੰਦਾਜ਼ੀ ਤੋਂ ਬਾਅਦ ਪੁਲ ਉਸਾਰੀ ਦਾ ਕੰਮ ਪਾਇਆ ਅੱਗੇ

Ad Position 21
No active advertisement
ਅਜੀਤ ਡੈਸਕ 03-06-2025
ਨਵਾਂ ਪਿੰਡ, 2 ਜੂਨ (ਜਸਪਾਲ ਸਿੰਘ)-ਇਕ ਕੰਪਨੀ ਦੁਆਰਾ ਨਵਾਂ ਪਿੰਡ-ਫ਼ਤਹਿਪੁਰ ਰਾਜਪੂਤਾਂ ਵਿਖੇ ਅੰਮਿ੍ਤਸਰ-ਮਹਿਤਾ ਸੜਕ 'ਤੇ ਬਰਸਾਤੀ ਨਿਕਾਸੀ ਨਾਲਾ (ਕਸੂਰ ਨਾਲਾ) ਉਪਰ ਬਣੇ ਪੁਰਾਣੇ ਪੁਲ ਨੂੰ ਢਾਹ ਕੇ ਉਸਦੀ ਜਗ੍ਹਾ ਨਵਾਂ ਪੁਲ ਬਣਾਉਣ ਲਈ ਆਵਾਜਾਈ ਵਾਸਤੇ ਪੋਰੇ ਪਾ ਕੇ ਬਣਾਏ ਜਾ ਰਹੇ ਅਸਥਾਈ ਲਾਂਘੇ ਕਾਰਨ ਬਰਸਾਤਾਂ ਦੇ ਦਿਨਾਂ 'ਚ ਸੰਭਾਵਿਤ ਖ਼ਤਰੇ ਨੂੰ ਭਾਂਪਦਿਆਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਸਕੱਤਰ ਲਖਬੀਰ ਸਿੰਘ ਨਿਜਾਮਪੁਰ ਤੇ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਦੇ ਆਗੂਆਂ ਤਰਸੇਮ ਸਿੰਘ ਨੰਗਲ, ਗੁਰਮੇਜ ਸਿੰਘ ਮੱਖਣਵਿੰਡੀ ਆਦਿ ਦੀ ਅਗਵਾਈ 'ਚ ਸਥਾਨਕ ਲੋਕਾਂ ਵਲੋਂ ਮੌਕੇ 'ਤੇ ਪਹੁੰਚ ਕਿ ਕੰਮ ਕਰਨ ਵਾਲੀ ਕੰਪਨੀ ਨੂੰ ਪੋਰਿਆਂ ਰਾਹੀਂ ਬਰਸਾਤੀ ਪਾਣੀ ਦੇ ਨਿਕਾਸ ਨਾ ਹੋਣ ਕਾਰਨ ਆਉਣ ਵਾਲੀਆਂ ਮੁਸ਼ਕਲਾਂ ਤੋਂ ਜਾਣੂ ਕਰਵਾ ਕੇ ਕੰਮ ਨੂੰ ਰੁਕਵਾਇਆ ਗਿਆ | ਇਸ ਮੌਕੇ ਲਖਬੀਰ ਸਿੰਘ ਤੇ ਉਪਰੋਕਤ ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਰਸਾਤ ਦੇ ਦਿਨਾਂ 'ਚ ਇਲਾਕੇ 'ਚ ਹੜ੍ਹ ਦੀ ਸਥਿਤੀ ਬਣਨ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਜਿੰਨਾ ਚਿਰ ਪਾਣੀ ਦੇ ਨਿਕਾਸ ਦਾ ਸਹੀ ਤਰੀਕੇ ਨਾਲ ਲਾਂਘਾ ਨਹੀਂ ਬਣਦਾ ਓਨਾ ਚਿਰ ਪੁਰਾਣਾ ਪੁਲ ਨਹੀਂ ਢਾਉਣ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਪੀ. ਡਬਲਿਯੂ. ਡੀ. ਅਤੇ ਡਰੇਨ ਵਿਭਾਗ ਦੇ ਐੱਸ.ਡੀ. ਓ. ਸ਼ਰਨਜੀਤ ਸਿੰਘ ਤੇ ਜੇ. ਈ. ਨੇ ਮੌਕੇ 'ਤੇ ਪਹੁੰਚ ਕਿ ਚੱਲ ਰਹੇ ਕੰਮ ਰੋਕ ਕੇ ਪਾਏ ਗਏ ਅਸਥਾਈ ਪੋਰਿਆਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ ਤੇ ਨਾਲ ਇਹ ਵੀ ਕਿਹਾ ਕਿ ਬਰਸਾਤ ਦੇ ਮੌਸਮ ਤੋਂ ਬਾਅਦ ਹੀ ਸਤੰਬਰ ਮਹੀਨੇ 'ਚ ਇਸ ਨਵੇਂ ਪੁਲ ਦਾ ਕੰਮ ਦੁਬਾਰਾ ਚਾਲੂ ਕੀਤਾ ਜਾਵੇਗਾ | ਇਸ ਮੌਕੇ ਪ੍ਰਭਾਵਿਤ ਲੋਕਾਂ ਵਲੋਂ ਕਿਸਾਨ ਜਥੇਬੰਦੀ ਦੁਆਰਾ ਵੇਲੇ ਸਿਰ ਦਖ਼ਲ ਅੰਦਾਜੀ ਕਰਕੇ ਇਲਾਕੇ ਦੇ ਹੋਣ ਵਾਲੇ ਵੱਡੇ ਨੁਕਸਾਨ ਤੋਂ ਉਨ੍ਹਾਂ ਨੂੰ ਬਚਾਉਣ ਲਈ ਕਿਸਾਨ ਜਥੇਬੰਦੀ ਨੂੰ ਵਧਾਈ ਦੀ ਪਾਤਰ ਦੱਸਿਆ ਗਿਆ | ਇਸ ਮੌਕੇ ਜਥੇਦਾਰ ਭੁਪਿੰਦਰ ਸਿੰਘ ਤੀਰਥਪੁਰ, ਬਲਵੰਤ ਸਿੰਘ ਤੀਰਥਪੁਰ, ਕਰਨੈਲ ਸਿੰਘ, ਜਰਨੈਲ ਸਿੰਘ ਤੇ ਕੰਵਲ ਜੀਤ ਸਿੰਘ ਨਵਾਂ ਪਿੰਡ, ਰਾਜਬੀਰ ਸਿੰਘ, ਗੁਰਮੀਤ ਸਿੰਘ ਜੰਮੂ, ਤਰਸੇਮ ਸਿੰਘ ਸਾਬਕਾ ਸਰਪੰਚ, ਰਵਿੰਦਰ ਸਿੰਘ ਰਵੀ, ਬਿਕਰਮਜੀਤ ਸਿੰਘ, ਪਰਤਾਪ ਸਿੰਘ ਤੇ ਮਹਿਲ ਸਿੰਘ ਛਾਪਾ ਰਾਮ ਸਿੰਘ, ਚਰਨਜੀਤ ਸਿੰਘ ਮੱਖਣਵਿੰਡੀ, ਧਰਮਿੰਦਰ ਸਿੰਘ ਕਿਲਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੱਗਾ ਸਿੰਘ ਡੱਲਾ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਗਿ੍ਫ਼ਤਾਰੀ ਹੋਣ ਤੱਕ ਧਰਨਾ ਜਾਰੀ ਰੱਖਿਆ ਜਾਵੇਗਾ ਜੇ. ਪੀ. ਐੱਮ... ਅਗਲੀ ਖ਼ਬਰ ਸੰਵਿਧਾਨ ਬਚਾਓ ਰੈਲੀ 15 ਨੂੰ ਕਸ਼ਮੀਰ ਰਿਜ਼ੋਰਟ ਕੱਥੂਨੰਗਲ 'ਚ ਹੋਵੇਗੀ- ਸੱਚਰ
Ad Position 24