15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸੰਵਿਧਾਨ ਬਚਾਓ ਰੈਲੀ 15 ਨੂੰ ਕਸ਼ਮੀਰ ਰਿਜ਼ੋਰਟ ਕੱਥੂਨੰਗਲ 'ਚ ਹੋਵੇਗੀ- ਸੱਚਰ

Ad Position 21
No active advertisement
ਅਜੀਤ ਡੈਸਕ 03-06-2025

ਕੱਥੂਨੰਗਲ, 2 ਜੂਨ (ਦਲਵਿੰਦਰ ਸਿੰਘ ਰੰਧਾਵਾ)-ਕੁੱਲ ਹਿੰਦ ਕਾਂਗਰਸ ਕਮੇਟੀ ਦੇ ਹੁਕਮਾਂ ਅਨੁਸਾਰ ਹਰ ਜ਼ਿਲੇ੍ਹ ਵਿਚ ਸੰਵਿਧਾਨ ਬਚਾਓ ਰੈਲੀਆਂ ਕਰਨ ਦਾ ਜੋ ਪ੍ਰੋਗਰਾਮ ਦਿੱਤਾ ਗਿਆ ਸੀ, ਉਸ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਇਹ ਰੈਲੀ ਵਿਧਾਨ ਸਭਾ ਹਲਕਾ ਮਜੀਠਾ ਦੇ ਇਤਿਹਾਸਕ ਪਿੰਡ ਕੱਥੂਨੰਗਲ ਵਿਚ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜਿਸ ਅਨੁਸਾਰ 15 ਜੂਨ ਐਤਵਾਰ ਕਸ਼ਮੀਰ ਰੀਜ਼ੋਰਟ ਕੱਥੂਨੰਗਲ ਵਿਚ ਕੀਤੀ ਜਾਵੇਗੀ | ਇਸ ਸੰਬੰਧੀ ਹਲਕਾ ਮਜੀਠਾ ਦੇ ਕਾਂਗਰਸ ਦੇ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਨੇ ਅੱਜ ਵੱਖ-ਵੱਖ ਪਿੰਡਾਂ ਵਿਚ ਇਸ ਸੰਬੰਧੀ ਮੀਟਿੰਗਾਂ ਕਰਕੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ , ਅੱਜ ਪਿੰਡ ਸਹਿਣੇਵਾਲੀ ਤੇ ਚਾਚੋਵਾਲੀ ਵਿਚ ਸਾਬਕਾ ਸਰਪੰਚ ਸਤਨਾਮ ਸਿੰਘ ਦੇ ਘਰ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਆਪਣੇ ਦਫ਼ਤਰ ਕੱਥੂਨੰਗਲ ਵਿਚ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਸਾਡੇ ਦੇਸ਼ ਦੇ ਸਾਫ ਸੁਥਰੇ ਬਣੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ, ਜੋ ਸਾਡੀ ਪਾਰਟੀ ਤੇ ਪਾਰਟੀ ਦੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਕਦੇ ਵੀ ਇਸ ਨੂੰ ਬਦਲਣ ਨਹੀਂ ਦੇਣਗੇ ਇਸ ਵਾਸਤੇ ਸਾਰੇ ਦੇਸ਼ ਵਿਚ ਇਨ੍ਹਾਂ ਫ਼ਿਰਕਾਪ੍ਰਸਤ ਪਾਰਟੀ ਤੇ ਇਸ ਭਾਜਪਾ ਦੇ ਆਗੂਆਂ ਵਿਰੁੱਧ ਇਕ ਮੁਹਿੰਮ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਹੈ | ਯੁੱਧ ਨਸ਼ਿਆਂ ਵਿਰੁੱਧ ਤੇ ਹਾਸੋਹੀਣੀ ਟਿੱਪਣੀ ਕਰਦਿਆਂ ਭਗਵੰਤ ਪਾਲ ਸਿੰਘ ਸੱਚਰ ਨੇ ਕਿਹਾ ਕਿ ਮੈਂ ਅੱਜ ਹੀ ਪਿੰਡ ਚਾਚੋਵਾਲੀ ਤੋਂ ਹੋ ਕੇ ਆਇਆ ਹਾਂ, ਚੰਗਾ ਹੋਵੇ ਜੇ ਡੀ .ਜੀ. ਪੀ. ਪੰਜਾਬ ਇਕੱਲੇ ਇਸ ਪਿੰਡ ਦੀ ਹੀ ਜਾਣਕਾਰੀ ਇਮਾਨਦਾਰੀ ਨਾਲ ਕਿਸੇ ਆਪਣੇ ਵਿਸ਼ਵਾਸ ਪਾਤਰ ਅਫਸਰ ਕੋਲੋਂ ਜਾਂ ਖੁਫੀਆ ਵਿਭਾਗ ਕੋਲੋਂ ਲੈ ਲੈਣ ਕਿ ਇਸ ਪਿੰਡ ਵਿਚ ਕਿੰਨਿਆਂ ਘਰਾਂ ਦੇ ਚਿਰਾਗ਼ ਬੁੱਝ ਚੁੱਕੇ ਹਨ ਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ ਮੀਟਿੰਗ ਵਿਚ ਸਾਬਕਾ ਸਰਪੰਚ ਸਤਨਾਮ ਸਿੰਘ ਚਾਚੋਵਾਲੀ, ਬਲਾਕ ਕਾਂਗਰਸ ਮਜੀਠਾ ਦੇ ਪ੍ਰਧਾਨ ਨਵਤੇਜ ਸਿੰਘ ਸੋਹੀਆਂ, ਸਰਪੰਚ ਸ਼ੀਤਲ ਸਿੰਘ ਚਾਚੋਵਾਲੀ, ਅਵਤਾਰ ਸਿੰਘ, ਮੈਂਬਰ ਸਤਿੰਦਰ ਸਿੰਘ, ਮੈਂਬਰ ਗੁਰਜੰਟ ਸਿੰਘ, ਮੈਂਬਰ ਸਾਹਿਬ ਸਿੰਘ, ਮਨਪ੍ਰੀਤ ਸਿੰਘ, ਪਰਮਜੀਤ ਕੌਰ, ਜੁਗਰਾਜ ਸਿੰਘ, ਬਲਵਿੰਦਰ ਸਿੰਘ, ਬਾਬਾ ਧੰਨਾ, ਹਰਪ੍ਰੀਤ ਸਿੰਘ ਫੌਜੀ, ਹਰਭਜਨ ਸਿੰਘ, ਸਲਵਿੰਦਰ ਸਿੰਘ, ਬਲਕਾਰ ਸਿੰਘ,ਕਸ਼ਮੀਰ ਸਿੰਘ ਸ਼ਾਹ, ਦਲਜੀਤ ਸਿੰਘ ਪਾਖਰਪੁਰ, ਸੁਲੱਖਣ ਸਿੰਘ ਕੱਥੂਨੰਗਲ, ਡਾ. ਮੋਹਨ ਸਿੰਘ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਮਲਾ ਨਵਾਂ ਪਿੰਡ-ਫ਼ਤਹਿਪੁਰ ਨਿਕਾਸੀ ਨਾਲੇ ਦੇ ਨਵੇਂ ਪੁਲ ਬਣਾਉਣ ਦਾ ਕਿਸਾਨ ਜਥੇਬੰਦੀ ਦੀ ਦਖ਼ਲ ਅੰਦਾਜ਼ੀ ਤੋਂ ਬਾਅਦ ਪ... ਅਗਲੀ ਖ਼ਬਰ ਸਮੁੱਚੀ ਕਾਂਗਰਸ ਹਾਈਕਮਾਂਡ ਕਰੇਗੀ ਸ਼ਿਰਕਤ ਸੰਵਿਧਾਨ ਬਚਾਓ ਰੈਲੀ 15 ਨੂੰ ਕਸ਼ਮੀਰ ਰਿਜ਼ੋਰਟ ਕੱਥੂਨੰਗਲ 'ਚ ਹੋਵੇਗੀ...
Ad Position 24