ਰਈਆ, 4 ਜੂਨ (ਸ਼ਰਨਬੀਰ ਸਿੰਘ ਕੰਗ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਖਿਲਚੀਆਂ ਇਕਾਈ ਦੀ ਮੀਟਿੰਗ ਅਮੋਲਕ ਸਿੰਘ ਰਤਨਗੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਿਸ ਵਿਚ ਜਸਬੀਰ ਸਿੰਘ ਫਾਜਲਪੁਰ, ਹਰਪ੍ਰੀਤ ਸਿੰਘ ਮੀਆਂਵਿੰਡ, ਹਰਦੀਪ ਸਿੰਘ ਖਿਲਚੀਆਂ, ਹਰਜੀਪ੍ਰੀਤ ਸਿੰਘ ਕੰਗ, ਜਰਮਨਜੀਤ ਸਿੰਘ, ਸਰਬਜੀਤ ਸਿੰਘ ਭੋਰਸ਼ੀ, ਮਾਸਟਰ ਸਰਜੀਤ ਸਿੰਘ, ਦਿਲਬਾਗ ਸਿੰਘ, ਸਰਵਣ ਸਿੰਘ ਤਰਸਿੱਕਾ, ਸਰਦੂਲ ਸਿੰਘ, ਰਘਬੀਰ ਸਿੰਘ, ਗਰਿੰਦਰ ਕੌਰ, ਜੈਦੀਪ ਸ਼ਰਮਾ ਖਿਲਚੀਆਂ ਆਦਿ ਸ਼ਾਮਲ ਹੋਏ | ਇਸ ਮੌਕੇ ਇਹ ਫੈਸਲਾ ਕੀਤਾ ਗਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਬੱਚਿਆਂ ਦੀ ਸੋਚ ਨੂੰ ਵਿਗਿਆਨਕ ਨਜਰੀਏ ਵਿੱਚ ਬਦਲਣ ਲਈ ਸਕੂਲਾਂ ਵਿਚ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਾਈ ਜਾਵੇਗੀ ਤੇ ਇੰਨ੍ਹਾਂ ਪ੍ਰੀਖਿਆਵਾਂ ਵਿੱਚ ਅਵਲ ਰਹਿਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦਿਤੇ ਜਾਣਗੇ | ਉਨ੍ਹਾਂ ਨੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਸੁਸਾਇਟੀ ਨਾਲ ਇਸ ਪਵਿੱਤਰ ਕਾਰਜ ਲਈ ਸਹਿਯੋਗ ਕਰਨ |