28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪਿੰਡ ਪੱਲ੍ਹਾ ਦੇ ਕੇਂਦਰੀ ਰਸਤੇ 'ਤੇ ਇੰਟਰਲਾਕ ਟਾਇਲਾਂ ਲਾਉਣ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 05-06-2025

ਬਾਬਾ ਬਕਾਲਾ ਸਾਹਿਬ, 4 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਪੱਲ੍ਹਾ ਵਿਖੇ ਗ੍ਰਾਮ ਪੰਚਾਇਤ ਵਲੋਂ ਸਰਪੰਚ ਜਗਦੀਸ਼ ਕੌਰ ਪੱਲ੍ਹਾ ਤੇ ਮਾ: ਹਰਿੰਦਰ ਸਿੰਘ ਪੱਲ੍ਹਾ ਦੇ ਸੁਚੱਜੇ ਉੱਦਮ ਸਦਕਾ, ਪਿੰਡ ਪੱਲ੍ਹਾ ਦਾ ਕੇਂਦਰੀ ਰਸਤਾ ਜੋ ਪਿੰਡ ਦੇ ਦੋ ਗੁਰੂ ਘਰਾਂ ਅਤੇ ਦੋਵਾਂ ਪੱਤੀਆਂ ਨੂੰ ਜੋੜਦਾ ਹੈ, ਦਾ ਅੱਜ ਇੰਟਰਲਾਕ ਟਾਇਲ ਲਾ ਕੇ ਪੱਕਾ ਕਰਨ ਦਾ ਸ਼ੁਭ ਆਰੰਭ ਕੀਤਾ ਗਿਆ, ਜਿਸਦਾ ਕਿ ਪ੍ਰਧਾਨ ਗੁਰਦੁਆਰਾ ਕਮੇਟੀ ਸ: ਅਮਰਜੀਤ ਸਿੰਘ ਅਤੇ ਪ੍ਰਧਾਨ ਸ: ਬਖ਼ਸ਼ੀਸ਼ ਸਿੰਘ, ਪੰਚਾਇਤ ਮੈਂਬਰ ਸਾਹਿਬਾਨ, ਸਾਬਕਾ ਸਰਪੰਚ ਸਾਹਿਬ ਅਤੇ ਹੋਰ ਪਤਵੰਤੇ ਸੱਜਣਾਂ ਨੇ ਸਾਂਝੇ ਤੌਰ ਤੇ ਰੱਖਿਆ | ਇਸ ਮੌਕੇ ਯੂਥ ਆਗੂ ਮਾ: ਹਰਿੰਦਰ ਸਿੰਘ ਪੱਲ੍ਹਾ ਨੇ ਕਿਹਾ ਕਿ ਪਿੰਡ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ ਅਤੇ ਪਿੰਡ ਪੱਲ੍ਹਾ ਨੂੰ ਹਰ ਪੱਖ ਤੋਂ ਸ਼ਹਿਰੀ ਸਹੂਲਤਾਂ ਲਈ ਯਤਨਸ਼ੀਲ ਰਹਿਣਗੇ | ਇਸ ਮੌਕੇ ਬਲਜੀਤ ਕੌਰ ਪੱਲ੍ਹਾ, ਹੱੈਡਮਾਸਟਰ ਸੁਖਰਾਜ ਸਿੰਘ ਪੱਲ੍ਹਾ, ਮਨਦੀਪ ਸਿੰਘ ਪੱਲ੍ਹਾ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੱਜ ਦਿਨ ਦੇ ਦਿਨ 1984 'ਚ ਫ਼ਤਹਿਪੁਰ ਰਾਜਪੂਤਾਂ ਵਿਖੇ ਫੌਜੀ ਕਾਰਵਾਈ 'ਚ ਇਕ ਵਿਆਕਤੀ ਦੀ ਮੌਤ-ਇਕ ਹੋਇਆ ਸੀ ਜ਼ਖ਼ਮੀ ਅਗਲੀ ਖ਼ਬਰ ਤਰਕਸ਼ੀਲ ਸੁਸਾਇਟੀ ਵਲੋਂ ਸਕੂਲਾਂ 'ਚ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਾਉਣ ਦਾ ਫੈਸਲਾ
Ad Position 24