28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਅੱਜ ਦਿਨ ਦੇ ਦਿਨ 1984 'ਚ ਫ਼ਤਹਿਪੁਰ ਰਾਜਪੂਤਾਂ ਵਿਖੇ ਫੌਜੀ ਕਾਰਵਾਈ 'ਚ ਇਕ ਵਿਆਕਤੀ ਦੀ ਮੌਤ-ਇਕ ਹੋਇਆ ਸੀ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 05-06-2025
ਨਵਾਂ ਪਿੰਡ, 4 ਜੂਨ (ਜਸਪਾਲ ਸਿੰਘ)-ਅੱਜ ਤੋਂ 41 ਸਾਲ ਪਹਿਲਾਂ 5 ਜੂਨ 1984 ਨੂੰ ਸਵੇਰੇ ਨੌਂ ਵਜੇ ਦੇ ਕਰੀਬ ਪਿੰਡ ਫਤਿਹਪੁਰ ਰਾਜਪੂਤਾਂ ਦੇ ਬੱਸ ਅੱਡੇ 'ਤੇ ਰਾਮ ਦਿਆਲ ਦੀ ਆਟਾ ਚੱਕੀ ਦੇ ਬਾਹਰ ਪਿੰਡ ਦੇ 20-25 ਬੁੱਧੀਜੀਵੀ ਰੇਡੀਓ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਫੌਜੀ ਹਮਲੇ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਤੇ ਜਨਰਲ ਸ਼ੁਬੇਗ ਸਿੰਘ ਬਾਰੇ ਬੀ.ਬੀ.ਸੀ. ਦੀਆਂ ਖਬਰਾਂ ਸੁਣ ਰਹੇ ਸਨ ਕਿ ਅਚਾਨਕ ਬਾਹਰ ਗੋਲੀਆਂ ਚੱਲਣ ਦੀ ਅਵਾਜ਼ ਆਈ, ਜਿਸ 'ਚ ਸਥਾਨਕ ਨਨਕਾਣਾ ਸਾਹਿਬ ਸ਼ਹੀਦੀ ਗੁਰਦੁਆਰਾ ਦੇ ਸਾਹਮਣੇ ਇੱਕ ਸਾਈਕਲ ਸਵਾਰ ਗੁਰਸਿੱਖ ਰਾਹਗੀਰ ਵਿਆਕਤੀ ਗੋਲੀ ਲੱਗਣ ਨਾਲ ਥਾਏਾ ਡਿੱਗ ਪਿਆ ਤੇ ਉਸਦੀ ਮੌਤ ਮੌਕੇ 'ਤੇ ਹੋ ਗਈ ਤੇ ਇਕ ਸਥਾਨਕ ਬਿਕਰਮਜੀਤ ਸਿੰਘ ਬਿੱਕੀ ਨਾਂ ਦਾ ਨੌਜਵਾਨ ਬਾਂਹ 'ਤੇ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ | ਇਹ ਜਾਣਕਾਰੀ ਪਿ੍ੰ. ਕੁਲਵੰਤ ਸਿੰਘ ਅਣਖੀ ਨੇ ਦੇਂਦਿਆਂ ਦੱਸਿਆ ਕਿ ਖ਼ਬਰਾਂ ਸੁਣ ਰਹੇ ਲੋਕ ਆਪਣੀਆਂ ਜਾਨਾਂ ਬਚਾਉਣ ਦੇ ਲਈ ਆਟਾ ਚੱਕੀ ਵਾਲੇ ਦਲਾਣ 'ਚ ਵੜ ਗਏ | ਬੰਦਿਆਂ ਦੀ ਭੀੜ ਨੇ ਹੁੰਮਸ ਵਧਾ ਦਿੱਤਾ | 15-20 ਮਿੰਟ ਪਿੱਛੋਂ ਇਕ ਫੌਜੀ ਅਫ਼ਸਰ ਨੇ ਸਾਰਿਆਂ ਨੂੰ ਚੱਕੀ ਦੇ ਦਲਾਣ 'ਚੋਂ ਬਾਹਰ ਆਉਣ ਲਈ ਕਿਹਾ | ਅਫ਼ਸਰ ਕੁਝ ਕਹਿਣ ਹੀ ਲੱਗਾ ਸੀ ਕਿ ਉਨ੍ਹਾਂ 'ਚੋਂ ਇਕ ਵਿਆਕਤੀ ਨੇ ਅੱਖਾਂ 'ਚ ਅੱਥਰੂ ਭਰੀ ਕੰਬਦੀ ਆਵਾਜ਼ ਨਾਲ ਟੱਬ 'ਚ ਪਏ ਜ਼ਖ਼ਮੀ ਬਿੱਕੀ ਬਾਰੇ ਦੱਸਿਆ | ਸਹਾਰਾ ਦੇ ਕੇ ਬਿੱਕੀ ਨੂੰ ਬਾਹਰ ਲਿਆਂਦਾ ਗਿਆ | ਫੌਜੀ ਅਫਸਰ ਨੇ ਪਿੰਡ ਦੇ ਡਾਕਟਰ ਰਣਬੀਰ ਸਿੰਘ ਨੂੰ ਇਜਾਜ਼ਤ ਦੇ ਦਿੱਤੀ ਕਿ ਬਿੱਕੀ ਨੂੰ ਤੁਰੰਤ ਅੰਮਿ੍ਤਸਰ ਹਸਪਤਾਲ ਲਿਜਾ ਕੇ ਇਲਾਜ਼ ਉਸਦਾ ਕਰਵਾਇਆ ਜਾਵੇ | ਬਿਕਰਮਜੀਤ ਸਿੰਘ ਬਿੱਕੀ ਦਾ ਪਿਤਾ ਮਾਸਟਰ ਕੁਲਦੀਪ ਸਿੰਘ ਸੜਕ ਦੇ ਦੂਜੇ ਪਾਸੇ ਲਹੂ-ਲੁਹਾਣ ਹੋਏ ਇਕਲੌਤੇ ਪੁੱਤਰ ਨੂੰ ਵੇਖਣ ਲਈ ਵਾਸਤੇ ਪਾ ਰਿਹਾ ਸੀ, ਪਰ ਪਤਾ ਨਹੀਂ ਕਿਉਂ ਉਸਨੂੰ ਪੱੁਤ ਦੇ ਲਾਗੇ ਢੁਕਣ ਨਹੀਂ ਦਿੱਤਾ ਗਿਆ | ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਟਹਿਲ ਸਿੰਘ ਨੂੰ ਲੱਭਣ ਲਈ ਫੌਜੀ ਹਰਲ ਹਰਲ ਕਰਦੇ ਫਿਰਦੇ ਸਨ, ਪਰ ਫੁਰਤੀਲਾ ਬਾਬਾ ਟਹਿਲ ਸਿੰਘ ਹਨੇ੍ਹਰੀ ਵਾਂਗ ਕੰਧਾਂ ਟੱਪ ਕੇ ਇੱਕ ਘਰ ਪਏ ਬਾਲਣ ਦੇ ਢੇਰ 'ਚ ਦੜ ਵਟ ਗਿਆ | ਗੁਰਦੁਆਰਾ ਸਾਹਿਬ ਦੇ ਸਾਹਮਣੇ ਡਿੱਗੇ ਸਾਈਕਲ ਦੇ ਨਾਲ ਪਈ ਮਿ੍ਤਕ ਦੇਹ ਦੇ ਨਜ਼ਦੀਕ ਸਿਪਾਹੀ ਨਫ਼ਰਤੀ ਨਜ਼ਰ ਰੱਖੀ ਖੜ੍ਹਾ ਰਿਹਾ | ਪੰਜਾਬੀ ਅਫ਼ਸਰ ਨੇ ਉਸਨੂੰ ਥੋੜਾ ਸਮਾਂ ਹੀ ਉਡੀਕ ਕਰਨ ਲਈ ਕਿਹਾ ਕਿ ਉਹ ਹੋਰ ਫੋਰਸ ਲੈ ਕੇ ਆ ਰਿਹਾ ਹੈ | ਵੱਡਾ ਅਫ਼ਸਰ ਤੁਰੰਤ ਫੋਰਸ ਲੈ ਕੇ ਆ ਗਿਆ | ਉਸਨੇ ਹਾਲਾਤ ਦਾ ਜਾਇਜ਼ਾ ਲੈ ਕੇ ਸਾਰਿਆਂ ਨੂੰ ਚੱਕੀ ਦੇ ਦਲਾਣ 'ਚੋਂ ਬਾਹਰ ਕੱਢ ਕੇ ਪਾਣੀ ਪਿਆਇਆ | ਸੀਨੀਅਰ ਅਧਿਕਾਰੀ ਨੇ ਖ਼ੁਦ ਆ ਕੇ ਸਮੁੱਚੇ ਹਾਲਾਤ ਤੇ ਨਗਰ ਨਿਵਾਸੀਆਂ ਬਾਰੇ ਜਾਣ ਲਿਆ ਤੇ ਉਸਦੇ ਵਤੀਰੇ ਨੇ ਪਿੰਡ ਨੂੰ ਬਚਾ ਲਿਆ |
Ad Position 22
No active advertisement
ਪਿਛਲੀ ਖ਼ਬਰ ਨਸ਼ਾ-ਮੁਕਤੀ ਯਾਤਰਾਵਾਂ ਭਵਿੱਖ 'ਚ ਨਸ਼ਿਆਂ ਦੀ ਅਲਾਮਤ ਖਿਲਾਫ ਫੈਸਲਾਕੁੰਨ ਜੰਗ ਸਾਬਿਤ ਹੋਣਗੀਆਂ- ਅਮਨਦੀਪ ਕੌਰ ਧਾਲੀਵਾਲ ਅਗਲੀ ਖ਼ਬਰ ਪਿੰਡ ਪੱਲ੍ਹਾ ਦੇ ਕੇਂਦਰੀ ਰਸਤੇ 'ਤੇ ਇੰਟਰਲਾਕ ਟਾਇਲਾਂ ਲਾਉਣ ਦੀ ਸ਼ੁਰੂਆਤ
Ad Position 24