28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

15 ਦੀ ਸੰਵਿਧਾਨ ਬਚਾਓ ਰੈਲੀ ਹੋਵੇਗੀ ਇਤਿਹਾਸਕ- ਸਾਬਕਾ ਵਿਧਾਇਕ ਕੱਥੂਨੰਗਲ

Ad Position 21
No active advertisement
ਅਜੀਤ ਡੈਸਕ 05-06-2025
• ਵੱਡੀ ਗਿਣਤੀ 'ਚ ਲੋਕ ਕਰਨਗੇ ਸ਼ਮੂਲੀਅਤ- ਸੱਚਰ
ਕੱਥੂਨੰਗਲ, 4 ਜੂਨ (ਦਲਵਿੰਦਰ ਸਿੰਘ ਰੰਧਾਵਾ)-ਸਮੁੱਚੇ ਭਾਰਤ 'ਚ ਕਾਂਗਰਸ ਪਾਰਟੀ ਵਲੋਂ ਸੰਵਿਧਾਨ ਬਚਾਓ ਦੇ ਨਾਂਅ 'ਤੇ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਵੀ ਰੈਲੀਆਂ ਕਰਨ ਦੇ ਆਦੇਸ਼ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਵਲੋਂ ਵੀ ਦਿੱਤੇ ਗਏ ਹਨ, ਜਿਸ ਦੇ ਤਹਿਤ ਹਲਕਾ ਮਜੀਠਾ ਦੇ ਪਿੰਡ ਕੱਥੂਨੰਗਲ ਵਿਚ ਵੀ ਇਹ ਰੈਲੀ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਵਿਚ ਕਸ਼ਮੀਰ ਰਿਜ਼ੋਰਟ ਕੱਥੂਨੰਗਲ ਵਿਚ 15 ਜੂਨ ਨੂੰ ਦੋ ਵਜੇ ਕੀਤੀ ਜਾਣੀ ਹੈ, ਜਿਸ ਸੰਬੰਧੀ ਮਜੀਠਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਰੈਲੀ ਸੰਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅੱਜ ਹਲਕੇ ਦੇ ਕੁਝ ਸੀਨੀਅਰ ਆਗੂਆਂ ਤੇ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕੀਤੀ, ਜਿਸ ਵਿਚ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਵੀ ਉਚੇਚੇ ਤੌਰ 'ਤੇ ਪਹੁੰਚੇ ਤੇ ਰੈਲੀ ਨੂੰ ਕਾਮਯਾਬ ਕਰਨ ਸੰਬੰਧੀ ਵਿਚਾਰਾਂ ਕੀਤੀਆਂ | ਉਨ੍ਹਾਂ ਕਿਹਾ ਕਿ ਇਹ ਰੈਲੀ ਇਤਿਹਾਸਕ ਰੈਲੀ ਹੋਵੇਗੀ |
ਇਸ ਮੀਟਿੰਗ ਵਿਚ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਸਾਬਕਾ ਚੇਅਰਮੈਨ ਜਗਦੇਵ ਸਿੰਘ ਬੱਗਾ, ਬਲਾਕ ਕਾਂਗਰਸ ਮਜੀਠਾ ਦੇ ਪ੍ਰਧਾਨ ਨਵਤੇਜਪਾਲ ਸਿੰਘ ਸੋਹੀਆਂ, ਕੌਂਸਲਰ ਨਵਦੀਪ ਸਿੰਘ ਸੋਨਾ, ਬਲਾਕ ਪ੍ਰਧਾਨ ਸਤਨਾਮ ਸਿੰਘ ਕਾਜੀਕੋਟ, ਸਰਪੰਚ ਸ਼ਮਸ਼ੇਰ ਸਿੰਘ ਬਾਬੋਵਾਲ, ਸਰਪੰਚ ਸਵਿੰਦਰ ਸਿੰਘ ਚਾਟੀਵਿੰਡ, ਝਿਲਮਿਲ ਸਿੰਘ ਬਾਠ, ਤਜਿੰਦਰ ਸਿੰਘ ਤਰਫਾਨ, ਜਗਦੇਵ ਸਿੰਘ, ਕਰਨ ਚੋਗਾਵਾਂ, ਹਰਦਿਆਲ ਸਿੰਘ ਭੰਗਵਾਂ, ਵਿਨੋਦ ਕੁਮਾਰ ਰੂਪੋਵਾਲੀ, ਹਰਮਨ ਸਿੰਘ ਟਾਹਲੀ ਸਾਹਿਬ, ਗੁਰਪਾਲ ਸਿੰਘ ਸੇਠ ਮਜੀਠਾ, ਨਿਰਵੈਲ ਸਿੰਘ ਸਿਧਵਾਂ, ਕੰਵਲਜੀਤ ਸਿੰਘ ਕੋਟਲਾ ਗੁੱਜਰਾਂ, ਸੋਨੀ ਗਿੱਲ ਪੰਧੇਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਨੇ ਸੋਲੀਟੇਅਰ ਇਨਫੋਸਿਸ ਨਾਲ ਐੱਮ.ਓ.ਯੂ. 'ਤੇ ਕੀਤੇ ਦਸਤਖਤ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ ਨੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ
Ad Position 24