ਟਾਂਗਰਾ, 4 ਜੂਨ (ਹਰਜਿੰਦਰ ਸਿੰਘ ਕਲੇਰ)-ਗ਼ਰੀਬ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਪਿਛਲੇ ਕਈ ਸਾਲਾਂ ਤੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੀ ਗੁਰੂ ਤੇਗ ਬਹਾਦਰ ਆਸਰਾ ਟਰੱਸਟ ਦੇ ਚੇਅਰਮੈਨ ਸਵਰਨਜੀਤ ਸਿੰਘ ਸੰਧੂ ਖਿਲਚੀਆਂ, ਡਾਇਰੈਕਟਰ ਕੋ-ਨਾਈਟ ਬਿਆਸ ਦੁਆਰਾ ਸੈਂਕੜੇ ਪਰਿਵਾਰਾਂ ਨੂੰ ਰੋਜ਼ਾਨਾ ਰਸੋਈ ਦੀ ਵਰਤੋਂ 'ਚ ਆਉਣ ਵਾਲੇ ਰਾਸ਼ਨ ਦੇ ਬੋਰੇ ਵੰਡੇ ਗਏ | ਚੇਅਰਮੈਨ ਸਵਰਨਜੀਤ ਸਿੰਘ ਸੰਧੂ ਦੇ ਯਤਨ ਸਦਕਾ ਰਾਸ਼ਨ ਵੰਡਣ ਮੌਕੇ, ਸੰਤੋਖ ਸਿੰਘ ਭਲਾਈਪੁਰ ਸਾਬਕਾ ਵਿਧਾਇਕ ਹਲਕਾ ਬਾਬਾ ਬਕਾਲਾ, ਅਮਰੀਕ ਸਿੰਘ ਸਾਬਕਾ ਸਰਪੰਚ ਜਲਾਲਾਬਾਦ, ਲੱਖਾ ਭਿੰਡਰ ਪੀ. ਏ. , ਜਗਦੀਪ ਸਿੰਘ ਮਾਨ ਪੀ. ਏ. ਆਦਿ ਨੇ ਪੁੱਜ ਕੇ ਔਰਤਾਂ ਨੂੰ ਰਾਸ਼ਨ ਵੰਡਣ ਦੀਆ ਸੇਵਾਵਾਂ ਨਿਭਾਈਆਂ | ਇਸ ਮੌਕੇ ਪੱਤਰਕਾਰਾਂ ਵਲੋਂ ਪੁੱਛੇ ਜਾਣ ਤੇ ਚੇਅਰਮੈਨ ਸੰਧੂ ਨੇ ਕਿਹਾ ਕਿ ਟਰਸਟ ਦੁਆਰਾ ਹਰ ਮਹੀਨੇ ਗ਼ਰੀਬ ਪਰਿਵਾਰਾਂ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਰਾਸ਼ਨ ਵੰਡਿਆ ਜਾਂਦਾ ਹੈ | ਇਹ ਸੇਵਾ ਪਿਛਲੇ ਕਈ ਸਾਲਾਂ ਤੋਂ ਨਿਭਾਈ ਜਾ ਰਹੀ ਹੈ ਹੈ | ਰਾਸ਼ਨ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੇ ਚੇਅਰਮੈਨ ਸਵਰਨਜੀਤ ਸਿੰਘ ਸੰਧੂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਸਾਡੇ ਪਰਿਵਾਰਾਂ ਦੀ ਰਾਸ਼ਨ ਤੋਂ ਇਲਾਵਾ ਵੀ ਖੁਸ਼ੀ ਜਾਂ ਗਮੀ ਮੌਕੇ ਆਰਥਿਕ ਮਦਦ ਵੀ ਕੀਤੀ ਜਾਂਦੀ ਹੈ | ਇਸ ਮੌਕੇ ਡਾਕਟਰ ਰਾਜ ਕੁਮਾਰ, ਮਨਜੀਤ ਸਿੰਘ ਮੀਤਾ, ਹਰਪਾਲ ਸਿੰਘ ਭਲਾ, ਮਾ. ਮਲਕੀਤ ਸਿੰਘ ਬਾਉ, ਮਨਪ੍ਰੀਤ ਕਾਲੂ, ਡਾਕਟਰ ਬਿੱਲਾ, ਬਿੰਦ ਫੌਜੀ, ਸੁਖਦੇਵ ਸਿੰਘ ਸੁੱਖਾ ਡਾਕਟਰ ਮੋਨੂੰ, ਯਾਦੀ, ਗੋਰਾ, ਹਨੀ, ਗੋਪੀ, ਦਿਆਲ ਸਿੰਘ, ਜੈਦੀਪ, ਕਾਬਲ ਸਿੰਘ, ਜਗਤਾਰ ਸਿੰਘ, ਬੱਬੀ ਮਤੇਪੁਰ, ਅਨਮੋਲਦੀਪ ਸਿੰਘ, ਹਰਜਾਪ ਸਿੰਘ, ਵੰਸ਼ਦੀਪ ਸਿੰਘ, ਤਰੁਣ, ਕਰਨਦੀਪ ਸਿੰਘ, ਬਿੱਟਾ ਜਸਪਾਲ ਸਿੰਘ ਤੇ ਤਸਵੀਰ ਸਿੰਘ ਆਦਿ ਹਾਜ਼ਰ ਸਨ |