ਤਰਸਿੱਕਾ, 4 ਜੂਨ (ਅਤਰ ਸਿੰਘ ਤਰਸਿੱਕਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਸ਼ਕਤੀ ਸਥਲ ਮੰਦਰ ਪੁੱਲ ਨਹਿਰ ਤਰਸਿੱਕਾ ਵਿਖੇ ਅੱਠ ਰੋਜ਼ਾ ਭਾਗਵਤ ਕਥਾ ਅੱਜ 4 ਜੂਨ ਤੋਂ ਸ਼ੁਰੂ ਹੋ ਗਈ ਹੈ | ਮੰਦਰ ਦੀ ਮੁੱਖ ਸੇਵਿਕਾ ਮੈਡਮ ਅਨੰਦ ਵਾਣੀ ਤੇ ਓਮ ਪ੍ਰਕਾਸ਼ ਨੰਦਾ ਅਨੁਸਾਰ ਇਹ ਕਥਾ ਰੋਜ਼ਾਨਾ 2 ਵਜੇ ਤੋਂ ਸ਼ਾਮ 5 ਵਜੇ ਤੱਕ ਪਵਨ ਪੰਡਤ ਤੋਂ ਸੁਰੇਸ਼ ਪੰਡਤ ਜੀ ਕਰਿਆ ਕਰਨਗੇ | ਇਸ ਕਥਾ ਦੀ ਸਮਾਪਤੀ 11 ਜੂਨ ਬੁਧਵਾਰ ਨੂੰ ਹੋਵੇਗੀ | ਇਹ ਅੱਠੇ ਦਿਨ ਮੰਦਰ 'ਚ ਕੜਾਹ ਤੇ ਪੂਰੀਆਂ ਦਾ ਲੰਗਰ ਚਲੇਗਾ | ਇਲਾਕੇ ਦੀ ਸੰਗਤ ਨੂੰ ਇਹ ਭਾਗਵਤ ਕਥਾ ਸੁਨਣ ਲਈ ਹੰੁਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ | ਸਮਾਪਤੀ 'ਤੇ ਸਾਰਾ ਦਿਨ ਭਜਨ ਮੰਡਲੀਆਂ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਕਰਨਗੀਆਂ ਲੰਗਰ ਅਤੁੱਟ ਵਰਤੇਗਾ |