28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸੱਚਰ, ਜੱਗਾ ਸਮੇਤ ਹੋਰ ਆਗੂਆਂ ਵਲੋਂ ਜੌਹਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 05-06-2025
ਜੇਠੂਵਾਲ, 4 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਕਾਂਗਰਸ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ, 'ਆਪ' ਦੇ ਹਲਕਾ ਇਨਚਾਰਜ ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ, ਬਾਬਾ ਸਰਦਾਰਾ ਸਿੰਘ ਮੱਖਣਵਿੰਡੀ ਵਾਲੇ, ਬਾਬਾ ਕਿਰਪਾਲ ਸਿੰਘ ਸਰਹਾਲੇ ਵਾਲੇ ਸਮੇਤ ਹੋਰ ਆਗੂਆਂ ਵਲੋਂ ਗੁਰਭੇਜ ਸਿੰਘ ਸੋਨਾ ਭੋਆ ਦੇ ਪਿਤਾ ਤੇ ਸਰਪੰਚ ਮਨਜੀਤ ਕੌਰ ਜੋਹਲ ਦੇ ਸਹੁਰਾ ਸਰੂਪ ਸਿੰਘ ਜੋਹਲ ਦੀ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਅਚਨਚੇਤ ਮੌਤ 'ਤੇ ਜੌਹਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਜੌਹਲ ਪਰਿਵਾਰ ਦੀ ਇਲਾਕੇ ਵਿਚ ਬਹੁਤ ਵੱਡੀ ਦੇਣ ਹੈ, ਸਰੂਪ ਸਿੰਘ ਜੌਹਲ ਦੇ ਪਿਤਾ ਪਹਿਲਵਾਨ ਬੰਤਾ ਸਿੰਘ ਜੌਹਲ ਵਲੋਂ ਸਮਾਜ ਤੇ ਇਲਾਕੇ ਵਿਚ ਲੋਕ ਭਲਾਈ ਦੇ ਅਜਿਹੇ ਕੰਮ ਕੀਤੇ ਜਿਸ ਸਦਕਾ ਜੌਹਲ ਪਰਿਵਾਰ ਦਾ ਨਾਂ ਰੋਸ਼ਨ ਹੋਇਆ | ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚਲਦਿਆਂ ਹੋਇਆਂ ਗੁਰਭੇਜ ਸਿੰਘ ਸੋਨਾ ਆਪਣੇ ਪਿੰਡ ਤੇ ਇਲਾਕੇ ਦੇ ਲੋਕ ਭਲਾਈ ਕੰਮ ਕਰ ਰਿਹਾ ਹੈ | ਇਸ ਮੌਕੇ ਸਾਬਕਾ ਸਰਪੰਚ ਜਸਪਾਲ ਸਿੰਘ ਭੋਆ, ਕੌਂਸਲਰ ਨਵਦੀਪ ਸਿੰਘ ਸੋਨਾ ਮਜੀਠਾ, ਡਾ. ਸੁਖਵਿੰਦਰ ਸਿੰਘ ਕੱਥੂਨੰਗਲ, ਡਾ. ਕੁਲਵਿੰਦਰ ਸਿੰਘ ਭੋਆ, ਤਰਸੇਮ ਸਿੰਘ ਚਾਚੋਵਾਲੀ, ਸਰਪੰਚ ਹਰਗੁਰਿੰਦਰ ਸਿੰਘ, ਨਵਤੇਜ ਸਿੰਘ ਕੱਥੂਨੰਗਲ, ਸੰਤੋਖ ਸਿੰਘ ਹੱਟੀਵਾਲਾ, ਸਰਪੰਚ ਰਾਜਕੁਮਾਰ ਲੱਧੜ, ਸੱਤਪਾਲ ਸਿੰਘ ਰੁਮਾਣਾ ਚੱਕ, ਜਗਬੀਰ ਸਿੰਘ ਚਾਚੋਵਾਲੀ, ਕੇਵਲ ਸਿੰਘ ਭੋਆ, ਨਿਸ਼ਾਨ ਸਿੰਘ ਸਰਹਾਲਾ, ਗੁਰਵਿੰਦਰ ਸਿੰਘ ਮੰਗਾ, ਡਾ. ਹਜ਼ਾਰਾ ਸਿੰਘ ਚਵਿੰਡਾ ਦੇਵੀ, ਸੋਨੀ ਕੱਥੂਨੰਗਲ, ਸਰਪੰਚ ਸੁਬੇਗ ਸਿੰਘ ਅਬਦਾਲ, ਸਾਬਕਾ ਸਰਪੰਚ ਪ੍ਰੇਮ ਸਿੰਘ ਸੋਨੀ, ਸਰਪੰਚ ਰਵਿੰਦਰ ਸਿੰਘ ਹਦਾਇਤਪੁਰ, ਸੰਨੀ ਹਦਾਇਤਪੁਰ, ਸਾਬਕਾ ਸਰਪੰਚ ਬਲਦੇਵ ਸਿੰਘ ਚਵਿੰਡਾ ਦੇਵੀ, ਗੁਰਿੰਦਰ ਸਿੰਘ ਗਿੰਦਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੱਚਰ, ਜੱਗਾ ਸਮੇਤ ਹੋਰ ਆਗੂਆਂ ਵਲੋਂ ਜੌਹਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਸ਼ਿਵ ਸ਼ਕਤੀ ਸਥਲ ਮੰਦਰ ਤਰਸਿੱਕਾ 'ਚ ਭਾਗਵਤ ਕਥਾ ਸ਼ੁਰੂ
Ad Position 24