ਜੈਂਤੀਪੁਰ, 1 ਸਤੰਬਰ (ਭੁਪਿੰਦਰ ਸਿੰਘ ਗਿੱਲ)-ਹਲਕਾ ਮਜੀਠਾ ਦੇ ਪਿੰਡ ਪਾਖਰਪੁਰ ਤੋਂ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਹਵਾਨਾ ਕੀਤੀ ਗਈ, ਜਿਸ 'ਚ ਪਸ਼ੂਆਂ ਦਾ ਚਾਰਾ, ਬੱਚਿਆਂ ਲਈ ਡਾਇਪਰ, ਤਰਪਾਲਾਂ ਤੇ ਖਾਣ ਪੀਣ ਵਾਲੀਆਂ ਵਸਤੂਆਂ ਜਿਨ੍ਹਾਂ 'ਚ ਰਸ, ਬਿਸਕੁਟ, ਛੋਲੇ, ਮੱਕੀ ਦੇ ਦਾਣੇ, ਮੈਡੀਕਲ ਕਿੱਟ, ਸਾਬਣ, ਕੱਪੜੇ ਧੋਣ ਵਾਲਾ ਸਾਬਨ, ਸ਼ੈਂਪੂ, ਤੇਲ, ਮੋਮਬੱਤੀਆਂ ਭੇਜਣ ਲਈ ਸਵ: ਜਥੇਦਾਰ ਕਰਨੈਲ ਸਿੰਘ ਦਾ ਸਮੂਹ ਪਰਿਵਾਰ ਤੇ ਨਗਰ ਪਾਖਰਪੁਰ ਦੀਆ ਸੰਗਤਾਂ ਤੇ ਐਨ. ਆਰ. ਆਈ. ਬੱਚਿਆ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਹੈ | ਗੱਲਬਾਤ ਕਰਦਿਆਂ ਸਾਬਕਾ ਸਰਪੰਚ ਭਜਨ ਕÏਰ ਹੁੰਦਲ ਨੇ ਕਿਹਾ ਕਿ ਸਮੁੱਚੇ ਨਗਰ ਪਾਖਰਪੁਰ ਦੀ ਸਾਧ ਸੰਗਤ ਵੱਲੋਂ ਅੱਜ ਹੜ੍ਹ ਪੀੜਤ ਪਰਿਵਾਰਾਂ ਅਤੇ ਬੇਜ਼ੁਬਾਨਾਂ ਲਈ ਚਾਰਾ ਇਸ ਆਫਤ ਵਿਚ ਫਸੇ ਆਪਣੇ ਉਨ੍ਹਾਂ ਭੈਣ ਭਰਾਵਾਂ ਦੀ ਮਦਦ ਲਈ ਜੋ ਇਸ ਆਫਤ 'ਚ ਫਸੇ ਹਨ ਜੋ ਇਸ ਸਮੇਂ ਪਾਣੀ ਦੀ ਮਾਰ ਝੱਲ ਰਹੇ ਨੇ ਅਸੀਂ ਬੇਨਤੀ ਕਰਦੇ ਹਾਂ ਕਿ ਵਧ-ਚੜ੍ਹ ਕੇ ਹੋਰ ਵੀ ਹੜ੍ਹ ਪੀੜ੍ਹਤ ਆਪਣੇ ਪਰਿਵਾਰਾਂ ਦੀ ਸੇਵਾ ਕਰੀਏ | ਇਸ ਮÏਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਭਜਨ ਕÏਰ ਹੁੰਦਲ, ਰਣਜੀਤ ਸਿੰਘ ਹੁੰਦਲ, ਗੁਰਪਿੰਦਰ ਸਿੰਘ ਬੱਲ, ਬੋਬੀ ਸੋਢੀ, ਜਥੇ. ਗੁਰਮੀਤ ਸਿੰਘ ਸਹਿਣੇਵਾਲੀ, ਪਾਲਾ ਸਿੰਘ, ਕਸ਼ਮੀਰ ਸਿੰਘ ਬਿੱਲਾ, ਸ਼ਰਨਜੀਤ ਸਿੰਘ ਗਿੱਲ ਜੇ. ਈ., ਇਸ਼ਵਰ ਸਿੰਘ ਕਾਹਲੋਂ, ਚੇਤੂ ਫÏਜੀ, ਹੈਪੀ ਮਾਹਲਾ, ਮੇਜਰ ਸਿੰਘ ਗਾਡੀ ਮੁਹੱਲਾ, ਗੁਲਾਬ ਸਿੰਘ, ਕਾਲਾ ਸਿੰਘ, ਦਿਲਬਾਗ ਸਿੰਘ, ਅਸਮੀਤ ਸਿੰਘ, ਮੰਗਲ ਸਿੰਘ ਫÏਜੀ, ਅਸਵਨੀ ਕੁਮਾਰ, ਸੋਨੂੰ ਆਦਿ ਪਿੰਡ ਵਾਸੀ ਸ਼ਾਮਿਲ ਸਨ |