ਰਾਮ ਤੀਰਥ, 1 ਸਤੰਬਰ (ਧਰਵਿੰਦਰ ਸਿੰਘ ਔਲਖ)-ਰੋਟਰੀ ਦੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ ਰੁੱਖ ਲਗਾਉਣ ਦੀ ਮੁਹਿੰਮ ਦੇ ਪ੍ਰਾਜੈਕਟ ਚੇਅਰਮੈਨ ਆਰ. ਟੀ. ਐੱਨ. ਸਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸੱਤਿਅਮ ਇੰਸਟੀਟਿਊਟ ਰਾਮ ਤੀਰਥ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰੋਟਰੀ ਮੈਂਬਰਾਂ ਦੇ ਨਾਲ ਮਿਲ ਕੇ ਵੱਖ-ਵੱਖ ਕਿਸਮਾਂ ਦੇ 45 ਰੁੱਖ ਕੈਂਪਸ ਦੇ ਵੱਖ-ਵੱਖ ਹਿੱਸਿਆਂ ਵਿਚ ਲਗਾਏ ਗਏ | ਇਸ ਸਮਾਗਮ ਵਿਚ ਪੀ.ਡੀ.ਜੀ. ਆਰ.ਟੀ.ਐੱਨ ਅਵਿਨਾਸ਼ ਮੋਹਿੰਦਰੂ, ਪੀ.ਡੀ.ਜੀ. ਆਰ.ਟੀ.ਐੱਨ ਅਰੁਣ ਕਪੂਰ, ਡੀ.ਜੀ.ਈ. ਆਰ.ਟੀ.ਐੱਨ. ਅਨਿਲ ਸਿੰਘਲ, ਆਰ.ਟੀ.ਐੱਨ ਸੁਨੀਲ ਕਪੂਰ, ਆਰ.ਟੀ.ਐੱਨ ਰਿਸ਼ੀ ਖੰਨਾ, ਸੈਕਟਰੀ ਆਰ.ਟੀ.ਐੱਨ ਬੀ. ਕੇ. ਗੁਪਤਾ ਹਾਜ਼ਰੀ ਲਗਵਾਈ | ਇਸਦੇ ਇਲਾਵਾ ਡਾ. ਇਸ਼ਾਬ ਅਤੇ ਸ੍ਰੀਮਤੀ ਅਮਨਦੀਪ ਕੌਰ ਵੀ ਮੌਜੂਦ ਸਨ | ਕੁੱਲ 125 ਵਿਦਿਆਰਥੀਆਂ ਨੇ ਰੁੱਖ ਲਗਾ ਕੇ ਵਾਤਾਵਰਨ ਸੰਭਾਲ ਵਿਚ ਯੋਗਦਾਨ ਪਾਇਆ | ਇਸ ਤੋਂ ਇਲਾਵਾ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਲਈ ਦੰਦ ਦੀ ਸੰਭਾਲ ਬਾਰੇ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ | ਡਾ. ਪਰਮਿੰਦਰ ਸਿੰਘ, ਐੱਸ.ਐੱਮ.ਓ., ਲੋਪੋਕੇ ਵਲੋਂ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ ਗਿਆ | ਉਨ੍ਹਾਂ ਨੇ ਦੱਸਿਆ ਕਿ ਦੰਦਾਂ ਦੀ ਸੰਭਾਲ ਸਾਰੇ ਸਰੀਰ ਦੀ ਸਿਹਤ ਨਾਲ ਸਿੱਧੀ ਜੁੜੀ ਹੋਈ ਹੈ | ਦੰਦਾਂ ਦੀ ਸੰਭਾਲ ਸੰਬੰਧੀ ਉਨ੍ਹਾਂ ਕੁਝ ਜਰੂਰੀ ਨੁਕਤੇ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ | ਇਸ ਮੌਕੇ 'ਤੇ ਲਗਭਗ 175 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਭਾਗ ਲਿਆ | ਕਲੱਬ ਦੇ ਪ੍ਰਧਾਨ ਡਾ. ਆਰ. ਕੇ. ਬੇਦੀ ਨੇ ਡਾ. ਪਰਮਿੰਦਰ ਸਿੰਘ ਅਤੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਦਾ ਧੰਨਵਾਦ ਕੀਤਾ |