28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਜ਼ਿਲ਼੍ਹਾ ਪ੍ਰਸ਼ਾਸਨ ਤੋਂ ਕੜਿਆਲ ਵਾਸੀਆਂ ਪਸ਼ੂਆਂ ਦੇ ਚਾਰੇ ਦੀ ਕੀਤੀ ਮੰਗ ਹੜ੍ਹਾਂ ਦੇ ਪਾਣੀ ਨੇ ਡੋਬੀ ਪਿੰਡ ਕੜਿਆਲ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ

Ad Position 21
No active advertisement
ਹੜ੍ਹਾਂ ਦੀ ਲਪੇਟ ਵਿਚ ਆਏ ਪਿੰਡ ਕੜਿਆਲ ਦੇ ਇਲਾਕਿਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ ਸ਼ਾਹ, ਸ਼ੁਬੇਗ ਸਿੰਘ ਦੋਧੀ, ਹਰਦੀਪ ਸਿੰਘ, ਨਿਰਮਲ ਸਿੰਘ ਤੇ ਹੋਰ | ਤਸਵੀਰ : ਕੜਿਆਲ <br/> 03-09-2025
ਹਰਸਾ ਛੀਨਾ, 2 ਸਤੰਬਰ (ਕੜਿਆਲ)-ਰਾਵੀ ਦਰਿਆ ਦੇ ਨਾਲ-ਨਾਲ ਸਰਹੱਦੀ ਇਲਾਕੇ ਵਿਚ ਪਾਣੀ ਦੀ ਨਿਕਾਸੀ ਲਈ ਬਣੇ ਸੱਕੀ ਨਾਲੇ ਦੇ ਪਾਣੀ ਵਲੋਂ ਵੱਖ-ਵੱਖ ਪਿੰਡਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ | ਇਸੇ ਸੰਬੰਧੀ ਸੱਕੀ ਨਾਲੇ ਦੇ ਪਾਣੀ ਵਲੋਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਤਹਿਤ ਪੈਂਦੇ ਪਿੰਡ ਕੜਿਆਲ, ਜਸਤਰਵਾਲ, ਨਿਪਾਲ, ਰੱਖ ਓਠੀਆਂ, ਮਿਆਦੀਆਂ, ਭਿੰਡੀ ਸੈਦਾਂ, ਸ਼ਾਹਪੁਰ, ਖੁਸੂਪੁਰ ਸਮੇਤ ਹੋਰਨਾਂ ਸਰਹੱਦੀ ਪਿੰਡਾਂ ਨੂੰ ਆਪਣੀ ਲਪੇਟ ਵਿਚ ਲੈਂਦਿਆਂ ਫ਼ਸਲਾਂ ਅਤੇ ਰਿਹਾਇਸ਼ੀ ਇਲਾਕਿਆਂ ਦਾ ਭਾਰੀ ਨੁਕਸਾਨ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ |
ਬੀਤੀ ਦੇਰ ਰਾਤ ਸੱਕੀ ਨਾਲੇ ਵਿਚ ਵੱਡੀ ਮਾਤਰਾ ਵਿਚ ਆਏ ਹੜ੍ਹ ਦੇ ਪਾਣੀ ਕਾਰਨ ਪਿੰਡ ਕੜਿਆਲ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਡੁੱਬ ਗਈ, ਵੱਡੀ ਮਾਤਰਾ ਵਿਚ ਆਏ ਪਾਣੀ ਕਾਰਨ ਜਿਥੇ ਪਸ਼ੂਆਂ ਲਈ ਚਾਰੇ ਦਾ ਵੱਡਾ ਨੁਕਸਾਨ ਹੋਇਆ ਹੈ ੳੇਥੇ ਹੀ ਕਿਸਾਨਾਂ ਵਲੋਂ ਕਾਸ਼ਤ ਕੀਤੀ ਸਬਜ਼ੀਆਂ ਦੀ ਫ਼ਸਲ ਦਾ ਵੀ ਵੱਡਾ ਨੁਕਸਾਨ ਹੋਇਆ ਹੈ | ਇਸ ਸੰਬੰਧੀ 'ਅਜੀਤ' ਨਾਲ ਗੱਲਬਾਤ ਕਰਦਿਆਂ ਪਿੰਡ ਕੜਿਆਲ ਦੇ ਸਾ. ਸਰਪੰਚ ਨਿਰਮਲ ਸਿੰਘ ਮਨਿਆਲੀਆ, ਬਗੀਚਾ ਸਿੰਘ ਸੰਧੂ, ਕੁਲਵੰਤ ਸਿੰਘ ਸ਼ਾਹ, ਨੰਬਰਦਾਰ ਸ਼ੁਬੇਗ ਸਿੰਘ ਦੋਧੀ, ਡਾ. ਗੁਰਮੇਲ ਸਿੰਘ ਮਨਿਆਲੀਆਹਰਦੀਪ ਸਿੰਘ, ਭੁਪਿੰਦਰ ਸਿੰਘ, ਹਰਜੀਤ ਸਿੰਘ, ਹਰਪ੍ਰੀਤ ਸਿੰਘ, ਨਿਰਮਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਆਏ ਹੜਾਂ ਦੇ ਪਾਣੀ ਨੇ 1988 ਵਿਚ ਆਏ ਭਾਰੀ ਹੜਾਂ ਦੀ ਯਾਦ ਕਰਵਾਈ ਹੈ | ਸਮੂਹ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਪਸ਼ੂਆਂ ਦੇ ਚਾਰੇ ਦੀ ਸਪਲਾਈ ਕਰਨ ਦੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਫਾਦਰਾਂ ਦੀਆਂ ਟੀਮਾਂ ਗਠਿਤ <br/> ਅਗਲੀ ਖ਼ਬਰ ਆਉਣ ਵਾਲੇ ਸਮੇਂ 'ਚ ਰਾਇਲ ਪਲੈਟੀਨਮ ਤੇ ਐਲਫ਼ਾ ਬੈਂਡ ਲੈਣ ਦਾ ਰਹੇਗਾ ਟੀਚਾ-ਗੁਰਪ੍ਰੀਤ ਸਿੰਘ
Ad Position 24