ਚੋਗਾਵਾਂ, 2 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਵਿਚ ਹੜ੍ਹਾਂ ਦੇ ਰੂਪ 'ਚ ਆਈ ਕੁਦਰਤੀ ਆਫਤ ਦੇ ਦੌਰਾਨ ਇਸ ਤੋਂ ਪ੍ਰਭਾਵਿਤ ਦੇਸ਼ ਵਾਸੀਆਂ ਦੀ ਮਦਦ ਲਈ ਜਲੰਧਰ ਡਾਇਉਸੀਸ ਦੇ ਬਿਸ਼ਪ ਜੌਸ ਸਿਬਾਸਟੀਅਨ ਦੀ ਅਗਵਾਈ ਹੇਠ ਵੱਖ-ਵੱਖ ਫਾਦਰ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ | ਜੋ ਦਿਨ-ਰਾਤ ਹੜ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਲੋਕਾਂ ਦੀ ਮਦਦ ਕਰ ਰਹੀਆਂ ਹਨ | ਉਕਤ ਵਿਚਾਰਾਂ ਦਾ ਪ੍ਰਗਟਾਵਾ ਅਜਨਾਲਾ ਡਿਨਰੀ ਦੇ ਪ੍ਰਧਾਨ ਅਲਿਆਸ ਮਸੀਹ ਅਵਾਨ ਨੇ ਕੀਤਾ | ਉਨ੍ਹਾਂ ਕਿਹਾ ਕਿ ਹਲਕਾ ਰਾਜਾਸਾਂਸੀ ਵਿਚ ਵੀ ਅਜਨਾਲਾ ਡਿਨਰੀ ਦੇ ਫਾਦਰ ਜੋਸ਼ ਇਲੀਅਲ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ |