28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਵਾਲੀ ਟੀਮ ਵਲੋਂ ਸਰਹੱਦੀ ਪਿੰਡਾਂ 'ਚ ਰਾਹਤ ਸਮਗਰੀ ਵੰਡੀ <br/>

Ad Position 21
No active advertisement
ਅਜੀਤ ਡੈਸਕ 03-09-2025

ਅਜਨਾਲਾ/ਗੱਗੋਮਾਹਲ/ ਰਮਦਾਸ, 2 ਸਤੰਬਰ (ਗਢਿੱਲੋਂ/ ਸੰਧੂ/ ਵਾਹਲਾ)-ਤਹਿਸੀਲ ਅਜਨਾਲਾ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਤੋਂ ਇਲਾਵਾ ਗੱਗੋਮਾਹਲ ਅਤੇ ਰਮਦਾਸ ਦੇ ਪਿੰਡਾਂ ਵਿਚ ਹੜ੍ਹਾਂ ਦੇ ਪਾਣੀ ਨੇ ਬਹੁਤ ਭਾਰੀ ਤਬਾਹੀ ਮਚਾਈ ਹੈ ਜਿਸ ਕਾਰਨ ਫਸਲਾਂ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਗਈਆਂ ਹਨ | ਪੇਂਡੂ ਮਜ਼ਦੂਰਾਂ ਨੂੰ ਮਜ਼ਦੂਰੀ ਨਾ ਮਿਲਣ ਕਾਰਨ ਬੁਰਾ ਹਾਲ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਆਪਣੀ 40-50 ਨੌਜਵਾਨਾਂ ਦੀ ਟੀਮ ਨਾਲ ਰਮਦਾਸ, ਕੋਟਲੀ ਸ਼ਾਹ ਹਬੀਬ, ਮੰਦਰਾਂਵਾਲਾ, ਬਗਵਾਨਪੁਰਾ, ਕਤਲੇ, ਰੂੜੇਵਾਲ, ਨੰਗਲ ਸੋਹਲ, ਘੁਮਰਾਏ, ਪੰਜਗਰਾਈਆਂ, ਸਿੰਘੋਕੇ, ਨਿਸੋਕੇ, ਪੱਸ਼ੀਆ ਆਦਿ ਪਿੰਡਾਂ ਵਿਚ ਟਰੈਕਟਰ ਟਰਾਲੀਆਂ ਦੇ ਕਾਫਲੇ ਰਾਹੀਂ ਰਾਹਤ ਸਮਗਰੀ ਵੰਡਦਿਆਂ ਕੀਤਾ | ਟੀਮ ਨੇ ਮੰਗ ਕੀਤੀ ਕਿ ਹੜ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 70000 ਰੁ ਅਤੇ ਮਜ਼ਦੂਰਾਂ ਨੂੰ 7000 ਰੁ ਦਿੱਤੇ ਜਾਣ | ਹੜ੍ਹਾਂ ਨਾਲ ਢੱਠੇ ਘਰਾਂ ਦਾ 10 ਲੱਖ ਰੁਪਏ ਅਤੇ ਪ੍ਰਤੀ ਡੰਗਰ ਇਕ ਲੱਖ ਅਤੇ ਮਾਰੇ ਗਏ ਵਿਅਕਤੀਆਂ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ | ਡਾ. ਅਜਨਾਲਾ ਤੋਂ ਇਲਾਵਾ ਹਰਪ੍ਰੀਤ ਸਿੰਘ ਬਟਾਰੀ, ਸਤਵਿੰਦਰ ਸਿੰਘ ਓਠੀਆਂ, ਕੁਲਵੰਤ ਸਿੰਘ ਮੱਲੂ ਨੰਗਲ, ਨਿਰਮਲ ਸਿੰਘ ਭਿੰਡਰ, ਹਰਨੇਕ ਸਿੰਘ ਸੋਨੂੰ ਬੁਟਾਰੀ, ਅੰਮਿ੍ਤ ਪਾਲ ਸਿੰਘ ਬਟਾਰੀ, ਅੰਮਿ੍ਤਪਾਲ ਸਿੰਘ, ਬਚਿੱਤਰ ਸਿੰਘ, ਕਾਬਲ ਸਿੰਘ, ਪ੍ਰਦੀਪ ਸ਼ਰਮਾ, ਧਰਮ ਸਿੰਘ ਬੁਟਾਰੀ, ਕੰਵਰਦੀਪ ਸਿੰਘ ਬਟਾਰੀ, ਸਰਪੰਚ ਸਤਨਾਮ ਸਿੰਘ, ਅਮਰਜੀਤ ਸਿੰਘ ਲਾਡਾ, ਸਰਪੰਚ ਤਜਿੰਦਰ ਸਿੰਘ, ਰੀਤੀ ਵਾਹਲਾ, ਦਲਜੀਤ ਸਿੰਘ ਵਾਹਲਾ, ਸਾਬਕਾ ਸਰਪੰਚ ਅਮਰੀਕ ਸਿੰਘ, ਸਰਪੰਚ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿਹਤ ਮੰਤਰੀ ਵਲੋਂ ਹੜ੍ਹ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ <br/> ਅਗਲੀ ਖ਼ਬਰ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ, ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪੀੜਤ ਪਰਿਵਾਰ ਦਾ ਹਾਲ-ਚਾਲ ਜਾਣਨ ਲਈ ਪੁੱਜੇ...
Ad Position 24