28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਨੈਸ਼ਨਲ ਹਾਈਵੇ ਕਿਨਾਰੇ ਟੁੱਟਿਆ ਫੁੱਟਪਾਥ ਫੁੱਟਪਾਥ ਟੁੱਟਣ ਕਾਰਨ ਝੁੱਗੀਆਂ ਦੇ ਵਿਚ ਭਰਿਆ ਪਾਣੀ

Ad Position 21
No active advertisement
ਟੁੱਟੇ ਹੋਏ ਫੁੱਟਪਾਥ ਦੀ ਤਸਵੀਰ, ਜਾਇਜ਼ਾ ਲੈਂਦੇ ਹੋਏ ਐਸ.ਡੀ.ਐਮ. ਅਮਨਪ੍ਰੀਤ ਸਿੰਘ ਅਤੇ ਅਧਿਕਾਰੀ | ਤਸਵੀਰ : ਰੱਖੜਾ <br/> 03-09-2025
ਬਿਆਸ, 2 ਸਤੰਬਰ (ਪਰਮਜੀਤ ਸਿੰਘ ਰੱਖੜਾ)-ਅੱਜ ਸਵੇਰੇ ਅੰਮਿ੍ਤਸਰ ਜਲੰਧਰ ਮੁੱਖ ਮਾਰਗ ਦੇ ਉੱਤੇ ਪਿੰਡ ਗੁਰੂ ਨਾਨਕਪੁਰਾ ਨੇੜੇ ਫਲਾਈ ਓਵਰ 'ਤੇ ਬਣੇ ਫੁੱਟਪਾਥ ਦਾ ਇੱਕ ਹਿੱਸਾ ਟੁੱਟ ਕੇ ਮਲਬੇ ਸਮੇਤ ਹੇਠਾਂ ਜਾ ਡਿੱਗਾ | ਜਿਸ ਕਾਰਨ ਹੇਠਲੇ ਖੇਤਰ ਵਿਚ ਬਣੀਆਂ ਝੁੱਗੀਆਂ ਦੇ ਵਿਚ ਕਾਫੀ ਪਾਣੀ ਇਕੱਠਾ ਹੋ ਗਿਆ ਅਤੇ 100 ਦੇ ਕਰੀਬ ਲੋਕ ਇਸ ਕਾਰਨ ਪ੍ਰਭਾਵਿਤ ਹੋਏ ਹਨ | ਉਕਤ ਘਟਨਾ ਦੀ ਸੂਚਨਾ ਮਿਲਣ 'ਤੇ ਐਸਡੀਐਮ ਬਾਬਾ ਬਕਾਲਾ ਸਾਹਿਬ ਅਮਨਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਬਿਆਸ ਗੁਰਨਾਇਬ ਸਿੰਘ, ਡੀਐਸਪੀ ਬਾਬਾ ਬਕਾਲਾ ਅਰੁਣ ਸ਼ਰਮਾ ਸਮੇਤ ਵੱਖ-ਵੱਖ ਅਧਿਕਾਰੀ ਮੌਕੇ ਉੱਤੇ ਪਹੁੰਚੇ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ | ਇਸ ਸੰਬੰਧੀ ਗੱਲਬਾਤ ਕਰਦਿਆਂ ਐੱਸਡੀਐੱਮ ਬਾਬਾ ਬਕਾਲਾ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਦਾ ਮੁਆਇਨਾ ਕਰਕੇ ਪਹਿਲ ਦੇ ਅਧਾਰ ਉੱਤੇ ਨਗਰ ਪੰਚਾਇਤ ਦੇ ਅਧਿਕਾਰੀ ਸੰਦੀਪ ਸਿੰਘ ਦੀ ਡਿਊਟੀ ਲਗਾਈ ਗਈ ਹੈ ਕਿ ਸਕਰ ਮਸ਼ੀਨ ਲਿਆ ਕੇ ਜਲਦ ਤੋਂ ਜਲਦ ਝੁੱਗੀਆਂ ਦੇ ਵਿੱਚੋਂ ਪਾਣੀ ਕੱਢਿਆ ਜਾਵੇ |
ਇਸ ਦੇ ਨਾਲ ਹੀ ਘਟਨਾ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਬਣਾਏ ਗਏ ਰਾਹਤ ਕੈਂਪ ਵਿੱਚ ਜਾਣ ਦੀ ਅਪੀਲ ਕੀਤੀ ਗਈ ਹੈ | ਉਕਤ ਘਟਨਾ ਦੌਰਾਨ ਸਾਬਕਾ ਡੀਐਸਪੀ ਹਰਕਿ੍ਸ਼ਨ ਸਿੰਘ ਵੱਲੋਂ ਝੁੱਗੀਆਂ ਵਿੱਚ ਪਾਣੀ ਪੈਣ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਦਿਆਂ ਸਵੇਰ ਅਤੇ ਸ਼ਾਮ ਡੇਰਾ ਬਿਆਸ ਤੋਂ ਲੰਗਰ ਦੇ ਪ੍ਰਬੰਧ ਕੀਤੇ ਗਏ | ਇਸ ਦੇ ਨਾਲ ਹੀ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸੇਵਾਦਾਰਾਂ ਵਲੋਂ ਫੁੱਟਪਾਥ ਦੇ ਟੁੱਟੀ ਹੋਈ ਜਗ੍ਹਾ ਉੱਤੇ ਮਿੱਟੀ ਦੇ ਬੋਰੇ ਲਗਾ ਕੇ ਸੜਕ ਨੂੰ ਧਸਣ ਤੋਂ ਬਚਾਇਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਬੋਨੀ ਅਜਨਾਲਾ ਵਲੋਂ ਰਾਜਪਾਲ ਨੂੰ ਹੜ੍ਹ ਪ੍ਰਭਾਵਿਤ ਇਲਾਕੇ ਦੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਇਆ ਅਗਲੀ ਖ਼ਬਰ ਤਲਬੀਰ ਗਿੱਲ ਵਲੋਂ ਗੁਰਦੁਆਰਾ ਡੇਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਨੂੰ ਜਾਂਦੀ ਸੜਕ 'ਤੇ ਲਾਈਟਾਂ ਲਵਾਉਣ ਦੀ...
Ad Position 24