28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਤਲਬੀਰ ਗਿੱਲ ਵਲੋਂ ਗੁਰਦੁਆਰਾ ਡੇਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਨੂੰ ਜਾਂਦੀ ਸੜਕ 'ਤੇ ਲਾਈਟਾਂ ਲਵਾਉਣ ਦੀ ਕੀਤੀ ਸੇਵਾ <br/>

Ad Position 21
No active advertisement
ਅਜੀਤ ਡੈਸਕ 03-09-2025
ਕੱਥੂਨੰਗਲ, 2 ਸਤੰਬਰ (ਦਲਵਿੰਦਰ ਸਿੰਘ ਰੰਧਾਵਾ)-ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਡੇਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਅੱਡਾ ਕੱਥੂਨੰਗਲ ਵਲੋਂ ਡੇਰਾ ਜਨਮ ਅਸਥਾਨ ਨੂੰ ਜਾਂਦੀ ਸੜਕ 'ਤੇ ਲਾਈਟਾਂ ਲਵਾਉਣ ਦੀ ਸੇਵਾ ਕਰਵਾਈ ਗਈ, ਪਿਛਲੇ ਕੁਝ ਸਮੇਂ ਤੋਂ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ 'ਤੇ ਲਾਈਟਾਂ ਨਾ ਹੋਣ ਕਰਕੇ ਅੱਡਾ ਕੱਥੂਨੰਗਲ ਤੋਂ ਤੜਕਸਾਰ ਆਉਣ ਵਾਲੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਜਾਣ ਲਈ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਤੜਕਸਾਰ ਜਾਣ ਵਾਲੀ ਸੰਗਤ ਨਾਲ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰ ਚੁੱਕੇ ਸਨ | ਇਹ ਗੱਲ ਸੰਗਤਾਂ ਵਲੋਂ ਤਲਬੀਰ ਸਿੰਘ ਗਿੱਲ ਦੇ ਅੱਗੇ ਰੱਖੀ ਗਈ ਜਿਨ੍ਹਾਂ ਵਲੋਂ ਆਪਣੇ ਨਿੱਜੀ ਖਾਤੇ ਵਿਚੋਂ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ 'ਤੇ ਦੋਵਾਂ ਪਾਸਿਆਂ 'ਤੇ ਲਾਈਟਾਂ ਦੀ ਸੇਵਾ ਕਰਵਾਈ ਗਈ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸਰਪੰਚ ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਸਰਪੰਚ ਰਵਿੰਦਰਪਾਲ ਸਿੰਘ ਹਦਾਇਤਪੁਰ, ਗੁਰਜੰਟ ਸਿੰਘ ਭਿੱਟੇਵਿਡ, ਇੰਸਪੈਕਟਰ ਮਹਿੰਦਰ ਸਿੰਘ ਰੰਧਾਵਾ, ਸੋਨੀ ਸਰੀਨ ਅੱਡਾ ਕੱਥੂਨੰਗਲ, ਜਗੀਰ ਸਿੰਘ ਭਿੱਟੇਵਿੱਡ, ਕੁਲਵਿੰਦਰ ਸਿੰਘ ਭਿੱਟੇਵਿਡ, ਨਿਸ਼ਾਨ ਸਿੰਘ ਭਿੱਟੇਵਿਡ, ਹਰਜਿੰਦਰ ਸਿੰਘ ਕੱਥੂਨੰਗਲ ਖੁਰਦ, ਬਾਊ ਕੰਬਾਈਨਾਂ ਵਾਲੇ, ਲਖਵਿੰਦਰ ਸਿੰਘ ਲਵਲੀ, ਹਰਵਿੰਦਰ ਸਿੰਘ ਟੀਨਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇ ਕਿਨਾਰੇ ਟੁੱਟਿਆ ਫੁੱਟਪਾਥ ਫੁੱਟਪਾਥ ਟੁੱਟਣ ਕਾਰਨ ਝੁੱਗੀਆਂ ਦੇ ਵਿਚ ਭਰਿਆ ਪਾਣੀ ਅਗਲੀ ਖ਼ਬਰ ਅਧਿਕਾਰ ਸੰਘਰਸ਼ ਪਾਰਟੀ ਦੀ ਅਪਾਹਜਾਂ ਦੀਆਂ ਮੁਸ਼ਕਲਾਂ ਤੇ ਹੜ੍ਹਾਂ ਨੂੰ ਲੈ ਕੇ ਮੀਟਿੰਗ <br/>
Ad Position 24