ਬਾਬਾ ਬਕਾਲਾ ਸਾਹਿਬ, 2 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਗੁੱਡਵਿੱਲ ਰੈਸਟੋਰੈਂਟ ਬਾਬਾ ਬਕਾਲਾ ਸਾਹਿਬ ਵਿਖੇ ਇਕ ਵਿਸ਼ੇਸ ਸਮਾਗਮ ਦੌਰਾਨ ਏ. ਆਈ. ਜੀ. ਰਣਬੀਰ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਆਸ ਵਿਖੇ 1984 ਦੀ ਦੱਸਵੀਂ ਜਮਾਤ 'ਚ ਪੜ੍ਹੇ ਪੁਰਾਣੇ ਸਾਥੀ ਵਿਦਿਆਰਥੀਆਂ ਨਾਲ ਮੇਲ-ਮਿਲਾਪ ਕੀਤਾ ਅਤੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ | ਪੰਜਾਬ ਪੁੁਲਿਸ ਦੇ ਏ. ਆਈ. ਜੀ. ਰਣਬੀਰ ਸਿੰਘ ਫਿਲੌਰ ਵਲੋਂ 1984 ਵਿਚ ਦਸਵੀਂ ਜਮਾਤ ਪਾਸ ਕਰਨ ਤੋਂ ਰੀ-ਯੂਨੀਅਨ ਬਣਾਈ ਗਈ ਤਾਂ ਕਿ ਇਕ ਥਾਂ ਬੈਠ ਕੇ ਪੁਰਾਣੇ ਕਲਾਸਮੇਟ ਨਾਲ ਯਾਦਾਂ ਸਾਂਝੀਆਂ ਕੀਤੀਆਂ ਜਾ ਸਕਣ | ਇਸ ਮੌਕੇ ਮਾ: ਜਗੀਰ ਸਿੰਘ ਸਠਿਆਲਾ, ਮੈਡਮ ਕਵਿਤਾ ਭੱਲਾ, ਰਾਜੂ ਮਾਨ ਬਿਆਸ, ਪਰਮਜੀਤ ਸਿੰਘ ਬੰਟੀ, ਜਗਜੀਤ ਸਿੰਘ ਬਿਆਸ, ਗਾਡ ਬਿਆਸ, ਮੈਡਮ ਕੁਸਮ ਦਿੱਲੀ, ਪਿ੍ੰਸੀਪਲ ਅਮਰੀਕ ਸਿੰੰਘ ਵਜ਼ੀਰ ਭੁੱਲਰ, ਜੁਗਲ ਕਿਸ਼ੋਰ ਆਦਿ ਵਲੋਂ ਆਪਣੇ ਜੀਵਨ ਦੇ ਅਨੁਭਵਾਂ ਨੂੰ ਸਾਂਝਾ ਕੀਤਾ |