ਬਾਬਾ ਬਕਾਲਾ ਸਾਹਿਬ, 2 ਸਤੰਬਰ (ਰਾਜਨ)-ਹੜ-ਪੀੜਤ ਇਲਾਕਿਆਂ ਵਿਚ ਰਾਹਤ ਸਮੱਗਰੀ, ਗੁਰੂ ਕਾ ਲੰਗਰ, ਚੋਕਰ, ਤਰਪਾਲਾਂ ਅਤੇ ਹੋਰ ਜਰੂਰੀ ਵਸਤਾਂ ਲੈ ਕੇ ਲਗਾਤਾਰ ਅੱਜ ਵੀ ਜਥਾ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਟਰੱਕਾਂ ਦਾ ਇਕ ਜਥਾ ਪਿੰਡਾਂ ਲਈ ਰਵਾਨਾ ਹੋਇਆ, ਜਿਸ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਆਉਂਦੇ ਪਿੰਡ ਜਲਾਲਾਬਾਦ, ਦਾਰਾਪੁਰ, ਵੈਰੋਵਾਲ ਵਿਖੇ ਹੜ੍ਹ ਪੀੜਤਾਂ ਪਰਿਵਾਰਾਂ ਵਾਸਤੇ ਦੇ ਹੜ੍ਹ ਪੀੜਤ ਪਰਿਵਾਰ ਨੂੰ ਸੁੱਕਾ ਰਾਸ਼ਨ, ਤਰਪਾਲਾਂ ਅਤੇ ਪਸ਼ੂਆਂ ਵਾਸਤੇ ਚੋਕਰ ਅਤੇ ਹੋਰ ਸਮੱਗਰੀ ਸੰਗਤਾਂ ਵਿਚ ਵੰਡੀ ਗਈ | ਜਿਸ ਵਿਚ ਭਾਈ ਬਲਜੀਤ ਸਿੰਘ ਕੰਗ ਐਡੀਸ਼ਨਲ ਮੈਨੇਜਰ, ਮੀਤ ਮੈਨੇਜਰ ਜਗਤਾਰ ਸਿੰਘ, ਸਤਪਾਲ ਸਿੰਘ ਨੱਥੋਕੇ ਸਰਕਲ ਪ੍ਰਧਾਨ, ਨੰਬਰਦਾਰ ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ ਉੱਪਲ, ਡਾ. ਸ਼ਮਿੰਦਰ ਸਿੰਘ, ਸੁਖਦੇਵ ਸਿੰਘ ਸਰਪੰਚ, ਅਵਤਾਰ ਸਿੰਘ, ਮੱਖਣ ਸਿੰਘ ਮੈਂਬਰ ਪੰਚਾਇਤ, ਅਵਤਾਰ ਸਿੰਘ, ਜਤਿੰਦਰਪਾਲ ਸਿੰਘ, ਮੱਖਣ ਸਿੰਘ,ਧਰਮ ਸਿੰਘ ਮੈਂਬਰ ਪੰਚਾਇਤ, ਦਲਜੀਤ ਕੌਰ ਮੈਂਬਰ ਪੰਚਾਇਤ, ਚਰਨਜੀਤ ਕੌਰ ਮੈਂਬਰ ਪੰਚਾਇਤ, ਕੁਲਦੀਪ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |