29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸ਼੍ਰੋਮਣੀ ਅਕਾਲੀ ਦਲ ਦਿਲ ਖੋਲ੍ਹ ਕੇ ਹੜ੍ਹ ਪੀੜਤਾਂ ਦੀ ਕਰ ਰਿਹਾ ਮਦਦ-ਜ਼ਿਲ੍ਹਾ ਪ੍ਰਧਾਨ ਰਾਜਾ ਲਦੇਹ

Ad Position 21
No active advertisement
ਜ਼ਿਲ੍ਹਾ ਦਿਹਾਤੀ ਰਾਜਾ ਲਦੇਹ ਅਤੇ ਵਰਕਰ ਅਕਾਲੀ ਹੜ ਪੀੜਤਾਂ ਨੂੰ ਰਕਮ ਦਾ ਚੈੱਕ ਦਿੰਦੇ ਹੋਏ | ਤਸਵੀਰ : ਗੁਰਵਿੰਦਰ ਸਿੰਘ ਛੀਨਾ <br/> 03-09-2025
ਓਠੀਆ, 2 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਪੀੜਤਾਂ ਦੀ ਖੁੱਲ ਕੇ ਮਦਦ ਕਰ ਰਹੇ ਹਨ | ਪਿਛਲੇ ਦਿਨੀਂ ਕੁਦਰਤ ਦੀ ਕਰੋਪੀ ਦੇ ਕਹਿਰ ਕਾਰਨ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਤਬਾਹ ਹੋ ਗਈਆਂ ਹਨ | ਅੱਜ ਫੌਜ ਦੇ ਜਵਾਨਾਂ ਨਾਲ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਗੁਰਦੁਆਰਾ ਰਾਮ ਟਾਹਲੀ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਮੌਕੇ 'ਤੇ ਹੜ੍ਹ ਰਾਹਤ ਕਾਰਜਾਂ ਲਈ 21000/ਹਜ਼ਾਰ ਰੁਪਏ ਦੀ ਨਗਦ ਰਾਸ਼ੀ ਸੰਗਤਾਂ ਨੂੰ ਭੇਟ ਕੀਤੀ ਤੇ ਅੱਗੋਂ ਵਿਸ਼ਵਾਸ ਦਿਵਾਇਆ ਕਿ ਰਾਹਤ ਕਾਰਜਾਂ ਵਾਸਤੇ ਲੰਗਰਾਂ ਲਈ ਰਸਦਾਂ, ਪਸ਼ੂਆਂ ਵਾਸਤੇ ਤੂੜੀ, ਫੀਡ ਚੋਕਰ ਦਾ ਪ੍ਰਬੰਧ ਕਰਕੇ ਕੱਲ ਤੋਂ ਹੜ੍ਹਾਂ ਦੀ ਮਾਰ ਹੇਠ ਆਏ ਹਰ ਪਿੰਡ ਵਿਚ ਵੰਡਿਆ ਜਾਵੇਗਾ | ਅੱਜ ਪ੍ਰਭਾਵਿਤ ਇਲਾਕੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਲਦੇਹ ਨੇ ਸਮੂਹ ਪੰਜਾਬੀਆਂ, ਸਮਾਜ ਸੇਵੀ ਜਥੇਬੰਦੀਆਂ ਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਔਖੇ ਸਮੇਂ ਦੌਰਾਨ ਦਿਲ ਖੋਲ੍ਹ ਕੇ ਹੜ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ | ਇਸ ਮੌਕੇ ਸਰਕਲ ਪ੍ਰਧਾਨ ਤੇਜਇਕਬਾਲ ਸਿੰਘ ਮੁਹਾਰ, ਸਰਕਲ ਪ੍ਰਧਾਨ ਜਗਬੀਰ ਸਿੰਘ ਕੋਟਲੀ, ਸਰਕਲ ਪ੍ਰਧਾਨ ਗੁਰਦੀਪ ਸਿੰਘ ਅਦਲੀਵਾਲਾ, ਸਾਬਕਾ ਸਰਪੰਚ ਭਗਤ ਸਿੰਘ ਝੰਜੋਟੀ, ਗੁਰਦੀਪ ਸਿੰਘ ਰੋਡਾਲਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਟਰੱਕ ਯੂਨੀਅਨ ਅੰਮਿ੍ਤਸਰ ਦੇ ਪ੍ਰਧਾਨ ਪਲਵਿੰਦਰ ਸਿੰਘ, ਅਵਤਾਰ ਸਿੰਘ ਰੰਧਾਵਾ, ਦਲਜੀਤ ਸਿੰਘ ਗੋਲਡੀ, ਨੰਬਰਦਾਰ ਹਰਪਾਲ ਸਿੰਘ ਲਦੇਹ, ਰਿਟਾਇਰਡ ਡੀ. ਐੱਸ. ਪੀ. ਮੁਖਵਿੰਦਰ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ ਬੂਆਨੰਗਲੀ, ਸਾਬਕਾ ਸਰਪੰਚ ਜਸਵਿੰਦਰ ਸਿੰਘ ਜੱਸ, ਸਾਬਕਾ ਸਰਪੰਚ ਜੋਗਾ ਸਿੰਘ ਮੁਗ਼ਲਾਣੀ ਕੋਟ ਸਮੇਤ ਵੱਡੀ ਗਿਣਤੀ ਵਿਚ ਸੱਜਣ ਮਿੱਤਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਕੀਤੀ ਪ੍ਰਾਰਥਨਾ ਅਗਲੀ ਖ਼ਬਰ ਹਲਕਾ ਰਾਜਾਸਾਂਸੀ ਦੇ ਪਿੰਡਾਂ 'ਚ ਬੁੱਢਾ ਦਰਿਆ ਤੇ ਸੱਕੀ ਨਾਲੇ ਦਾ ਪਾਣੀ ਕਹਿਰ ਮਚਾਉਣ ਲੱਗੇ <br/>
Ad Position 24