29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਨੈਸ਼ਨਲ ਹਾਈਵੇ ਟਾਂਗਰਾ 'ਤੇ ਨਵਾਂ ਬਣਿਆ ਪੁਲ ਥਾਂ-ਥਾਂ ਤੋਂ ਟੁੱਟਾ

Ad Position 21
No active advertisement
ਅਜੀਤ ਡੈਸਕ 04-09-2025
ਲੋਕਾਂ 'ਚ ਭਾਰੀ ਗੁੱਸਾ, ਸਰਕਾਰੀ ਵਿਭਾਗ ਸੁੱਤਾ
ਟਾਂਗਰਾ/ਜੰਡਿਆਲਾ ਗੁਰੂ, 3 ਸਤੰਬਰ (ਹਰਜਿੰਦਰ ਸਿੰਘ ਕਲੇਰ)-ਜੀ. ਟੀ. ਰੋਡ ਟਾਂਗਰਾ ਵਿਖੇ ਬਣਿਆ ਨਵਾਂ ਫਲਾਈਓਵਰ ਪੁਲ ਤਿਆਰ ਹੋਣ ਤੋਂ ਤੁਰੰਤ ਬਾਅਦ ਹੀ ਥਾਂ-ਥਾਂ ਤੋਂ ਟੁੱਟਣਾ ਸ਼ੁਰੂ ਹੋ ਗਿਆ | ਪੁਲ ਦੀ ਸਤਹ ਉਖੜ ਗਈ, ਖੱਡੇ ਪੈ ਗਏ ਅਤੇ ਕੰਧਾਂ ਵਿੰਗੀਆਂ ਦਿਸਣ ਲੱਗੀਆਂ | ਲੋਕਾਂ ਦਾ ਕਹਿਣਾ ਹੈ ਕਿ ਘਟੀਆ ਮਟੀਰੀਅਲ ਵਰਤਣ ਕਾਰਨ ਇਹ ਹਾਲਾਤ ਬਣੇ ਹਨ | ਇਹ ਖੱਡੇ ਸੜਕ ਤੋੜ ਕੇ ਵਿਚੋਂ ਦੀ ਥੱਲਿਓਾ ਤੱਕ ਪੁੱਜ ਗਏ ਜਿਸ ਨਾਲ ਕਿਸੇ ਵੇਲੇ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ | ਜਦੋਂ ਇਸ ਬਾਰੇ ਠੇਕੇਦਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਫੋਨ ਚੁੱਕਣਾ ਵੀ ਠੀਕ ਨਹੀਂ ਸਮਝਿਆ | ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰਾਂ ਪੂਰਾ ਟੈਕਸ ਵਸੂਲ ਕਰਦੀਆਂ ਹਨ ਤਾਂ ਬਦਲੇ ਵਿਚ ਚੰਗੀਆਂ ਸੜਕਾਂ ਅਤੇ ਪੁਲ ਬਣਾਕੇ ਕਿਉਂ ਨਹੀਂ ਦਿੱਤੇ ਜਾਂਦੇ | ਲੋਕਾਂ ਨੇ ਸਰਕਾਰ ਦੇ ਉਚ ਅਧਿਕਾਰੀਆਂ ਤੇ ਹਲਕੇ ਦੇ ਲੋਕ ਨਿਰਮਾਣ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਕੋਲ ਪੁਰਜੋਰ ਮੰਗ ਕੀਤੀ ਕਿ ਘਟੀਆ ਕਾਰਗੁਜਾਰੀ ਕਰਨ ਵਾਲੇ ਪ੍ਰਸ਼ਾਸਨ ਅਧਿਕਾਰੀਆਂ ਤੇ ਠੇਕੇਦਾਰ ਖ਼ਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਰਾਜਾ ਲਦੇਹ ਨੇ ਹਲਕਾ ਅਜਨਾਲਾ ਨੂੰ ਹੜ੍ਹ ਰਾਹਤ ਕਾਰਜਾਂ ਵਾਸਤੇ ਦਿੱਤੇ 1 ਲੱਖ ਰੁਪਏ ਨਕਦ ਅਗਲੀ ਖ਼ਬਰ ਅੰਮਿ੍ਤਸਰ ਗਰੁੱਪ ਆਫ ਕਾਲਜਿਸ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਸ਼ਨ ਤੇ ਰਾਹਤ ਸਮੱਗਰੀ ਰਵਾਨਾ
Ad Position 24