ਮਜੀਠਾ, 4 ਸਤੰਬਰ (ਜਗਤਾਰ ਸਿੰਘ ਸਹਿਮੀ)-ਭਾਰੀ ਬਰਸਾਤਾਂ ਅਤੇ ਹੜ੍ਹਾਂ ਦੀ ਸਥਿਤੀ ਦੇ ਚਲਦਿਆਂ ਪਿੰਡ ਲੁੱਧੜ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਰਪੰਚ ਰਾਜ ਕੁਮਾਰ ਲੁੱਧੜ ਦੀ ਅਗਵਾਈ ਹੇਠ ਇਕ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦਾ ਆਯੋਜਨ ਐਸ. ਐਮ. ਓ. ਥਰੀਏਵਾਲ ਡਾ. ਸ਼ਿਵਕਰਨ ਸਿੰਘ ਕਾਹਲੋਂ ਦੀਆਂ ਹਦਾਇਤਾਂ ਅਨੁਸਾਰ ਕੀਤਾ ਗਿਆ | ਸੀ. ਐੱਚ. ਓ. ਲਖਬੀਰ ਕੌਰ ਅਤੇ ਐੱਨ.ਪੀ.ਐੱਚ.ਡਬਲਿਊ. ਡਾ ਸਤਨਾਮ ਸਿੰਘ ਦੀ ਨਿਗਰਾਨੀ ਹੇਠ ਸਿਹਤ ਸੰਬੰਧੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ | ਕੈਂਪ ਵਿਚ ਲਗਭਗ 35 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ | ਸਰਪੰਚ ਰਾਜ ਕੁਮਾਰ ਲੁੱਧੜ ਨੇ ਕਿਹਾ ਕਿ ਹੜ੍ਹਾਂ ਦੀ ਸਥਿਤੀ ਵਿਚ ਸਿਹਤ ਸੰਭਾਲ ਪਹਿਲ ਦੇ ਅਧਾਰ 'ਤੇ ਹੋਣੀ ਚਾਹੀਦੀ ਹੈ | ਕੈਂਪ ਵਿਚ ਡਾ. ਰਾਕੇਸ਼ ਕੁਮਾਰ ਸ਼ਰਮਾ, ਆਸ਼ਾ ਵਰਕਰ ਪਰਵੀਨ ਕੁਮਾਰੀ, ਮਨਜੀਤ ਕੌਰ, ਸਲਵਿੰਦਰ ਕੌਰ, ਰੋਹਿਤ ਕੁਮਾਰ, ਪ੍ਰੀਤਮ ਕੌਰ, ਬਲਵਿੰਦਰ ਕੌਰ ਅਤੇ ਦਲਬੀਰ ਚੰਦ ਸਮੇਤ ਕਈ ਸਥਾਨਕ ਲੋਕ ਸ਼ਾਮਿਲ ਸਨ |