ਜੰਡਿਆਲਾ ਗੁਰੂ ਜੀ.ਟੀ.ਰੋਡ 'ਤੇ ਖੱਡੇ ਤੇ ਈ ਰਿਕਸ਼ਾ ਚਾਲਕਾਂ ਦੀਆਂ ਮਨਮਰਜ਼ੀਆਂ ਕਾਰਨ ਲੋਕ ਪ੍ਰੇਸ਼ਾਨ, ਨਗਰ ਕੌਂਸਲ ਅਧਿਕਾਰੀ ਚੁੱਪ
ਅਜੀਤ ਡੈਸਕ
05-09-2025
ਇਸ ਤੋਂ ਇਲਾਵਾ, ਪੁਲ ਥੱਲੇ ਈ ਰਿਕਸ਼ਾ ਚਾਲਕਾਂ ਵਲੋਂ ਆਪਣੀਆਂ ਗੱਡੀਆਂ ਖੜ੍ਹੀਆਂ ਕਰਕੇ ਪੈਦਲ ਚੱਲਣ ਵਾਲਿਆਂ ਦਾ ਰਸਤਾ ਬੰਦ ਵਰਗਾ ਕੀਤਾ ਗਿਆ ਹੈ | ਜਿਸ ਕਾਰਨ ਲੋਕ ਗੰਦੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਹਨ | ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇੱਕ ਪਾਸੇ ਰੱਖੀਆਂ ਗਈਆਂ ਪੱਥਰ ਦੀਆਂ ਸਿਲਾਂ 'ਤੇ ਪੈਦਲ ਚੱਲਣਾ ਸੁਵਿਧਾਜਨਕ ਸੀ, ਪਰ ਹੁਣ ਰਿਕਸ਼ਿਆਂ ਨੇ ਉਹ ਰਸਤਾ ਵੀ ਰੋਕ ਰੱਖਿਆ ਹੈ | ਨਗਰ ਕੌਂਸਲ ਜੰਡਿਆਲਾ ਗੁਰੂ ਦੇ ਅਧਿਕਾਰੀ ਰੋਜ਼ਾਨਾਂ ਇਸ ਰਸਤੇ ਤੋਂ ਲੰਘਦੇ ਹਨ, ਪਰ ਕਿਸੇ ਨੇ ਅਜੇ ਤੱਕ ਈ ਰਿਕਸ਼ਾ, ਥਰੀ ਵੀਲਰ ਚਾਲਕਾਂ ਨੂੰ ਮਨਮਾਨੀ ਕਰਨ ਤੋਂ ਨਹੀਂ ਰੋਕਿਆ |