ਕੱਥੂਨੰਗਲ, 5 ਸਤੰਬਰ (ਦਲਵਿੰਦਰ ਸਿੰਘ ਰੰਧਾਵਾ)ਅੱਜ ਪੰਜਾਬ ਦਾ ਬਹੁਤ ਸਾਰਾ ਇਲਾਕਾ ਹੜ੍ਹਾਂ ਦੀ ਮਾਰ ਹੇਠ ਆਣ ਕੇ ਪੂਰੀ ਤਰ੍ਹਾਂ ਨਾਲ ਉਜੜ ਚੁੱਕਾ ਹੈ ਤੇ ਲੋਕ ਬੇਘਰ ਹੋ ਚੁੱਕੇ ਹਨ ਉਧਰ ਕੁਝ ਲੋਕ ਪੰਜਾਬ ਨੂੰ ਲੁੱਟਣ ਲਈ ਤਿਆਰ ਹੋ ਕੇ ਹੜ੍ਹਾਂ ਵਾਲੇ ਇਲਾਕੇ ਵਿਚ ਪੁੱਜ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਅਬਦਾਲ ਦੇ ਸਰਪੰਚ ਸ਼ਬੇਗ ਸਿੰਘ ਨੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਮੀਟਿੰਗ ਦੌਰਾਨ ਕੀਤੇ | ਇਸ ਮੌਕੇ ਬਾਬਾ ਕੁੰਨਣ ਸਿੰਘ ਅਬਦਾਲ, ਸਾਬਕਾ ਸਰਪੰਚ ਸਤਨਾਮ ਸਿੰਘ ਅਬਦਾਲ, ਅਵਤਾਰ ਸਿੰਘ ਖੁੰਭ ਫਾਰਮ ਵਾਲੇ, ਸੈਕਟਰੀ ਬਾਵਾ ਸਿੰਘ ਅਬਦਾਲ, ਪੰਚ ਦਲਬਾਗ ਸਿੰਘ, ਪੰਚ ਗੁਰਮੇਜ ਸਿੰਘ ਅਬਦਾਲ, ਡਾਕਟਰ ਗੁਰਪ੍ਰੀਤ ਸਿੰਘ ਗੋਪੀ, ਰਣਜੀਤ ਸਿੰਘ ਰਾਣਾ, ਬਲਦੇਵ ਸਿੰਘ ਫੌਜੀ, ਸਤਨਾਮ ਸਿੰਘ, ਬਚਿੱਤਰ ਸਿੰਘ ਅਬਦਾਲ ਆਦਿ ਆਗੂ ਹਾਜ਼ਰ ਸਨ |