ਗੱਗੋਮਾਹਲ/ਰਮਦਾਸ, 26 ਸਤੰਬਰ (ਸੰਧੂ, ਵਾਹਲਾ)-ਬ੍ਰਹਮਾ ਵਿਸ਼ਨੂੰ ਮਹੇਸ਼ ਰਾਮ ਲੀਲਾ ਕਲੱਬ ਸੀਤਲਾ ਮੰਦਿਰ ਰਮਦਾਸ ਵਿਖੇ ਕਰਵਾਈ ਜਾ ਰਹੀ ਰਾਮ ਲੀਲਾ ਦੀ ਤੀਸਰੀ ਨਾਈਟ ਦਾ ਉਦਘਾਟਨ ਆਪ ਦੇ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ ਨੇ ਰਿਬਨ ਕੱਟ ਕੇ ਕੀਤਾ | ਇਸ ਸਮੇਂ ਹਰਪਾਲ ਸਿੰਘ ਸਿੰਧੀ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਰਾਮ ਲੀਲਾ ਕਲੱਬ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਕਲੱਬ ਦਾ ਇਕ ਬਹੁਤ ਵਧੀਆ ਉਪਰਾਲਾ ਹੈ | ਇਸ ਸਮੇਂ ਪ੍ਰਧਾਨ ਹਰਪਾਲ ਸਿੰਧੀ ਨੇ ਕਲੱਬ ਨੂੰ 5100 ਰੁਪਏ ਦੀ ਰਾਸ਼ੀ ਭੇਟ ਕੀਤੀ ਤੇ ਕਲੱਬ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ | ਇਸ ਸਮੇਂ ਉਨ੍ਹਾਂ ਨਾਲ ਆਪ ਦੇ ਵਾਰਡ ਇੰਚਾ: ਤਰਵਿੰਦਰ ਸਿੰਘ ਰੰਧਾਵਾ, ਰਣਜੀਤ ਸਿੰਘ ਬੱਗੂ, ਅਜੈ ਰਮਦਾਸ, ਦਲਜੀਤ ਕੁਮਾਰ ਤੋਂ ਇਲਾਵਾ ਕਲੱਬ ਪ੍ਰਧਾਨ ਗੁਰਮੇਜ ਸਿੰਘ, ਉੱਪ ਪ੍ਰਧਾਨ ਸਤਪਾਲ ਸੱਤੀ, ਕੈਸ਼ੀਅਰ ਮਾ: ਬਾਬੂ ਲਾਲ, ਚੇਅਰਮੈਨ ਬੂਟੀ ਰਾਮ ਰਮਦਾਸ, ਬਲਜੀਤ ਸਿੰਘ, ਰਾਹੁਲ ਕੁਮਾਰ, ਨਵੀਨ ਕੁਮਾਰ, ਬੱਬਲ ਰਮਦਾਸ, ਰੋਹਿਤ ਕੁਮਾਰ, ਇਕਬਾਲ ਫਾਸਟਫੂਡ ਵਾਲੇ, ਤਾਨਿਸ਼, ਰੋਹਿਤ ਰਮਦਾਸ, ਮੋਹਨ ਪਰਜਾਪਤ, ਮਨੀ ਕਸਵਾਲੀਆ, ਗੁਰਜੰਟ ਸਿੰਘ, ਅਜੈ ਰਮਦਾਸ, ਵਿਸ਼ਵਜੀਤ ਰਮਦਾਸ, ਸਾਹਿਲ ਬਠਨੋਤਰਾ, ਸੌਰਭ ਕੁਮਾਰ, ਬਾਬਾ ਬੰਟੀ, ਜੀ ਖਾਨ, ਗੌਰਵ ਰਮਦਾਸ, ਲਾਲੀ ਸਾਊਾਡ, ਜੀਵਨ, ਜੋਬਨ, ਵੱਡਾ ਆਦਿ ਹਾਜ਼ਰ ਸਨ | ਇਸ ਸਮੇਂ ਪ੍ਰਧਾਨ ਗੁਰਮੇਜ ਸਿੰਘ, ਉੱਪ ਪ੍ਰਧਾਨ ਸਤਪਾਲ ਸੱਤੀ, ਕੈਸ਼ੀਅਰ ਮਾ: ਬਾਬੂ ਲਾਲ, ਚੇਅਰਮੈਨ ਬੂਟੀ ਰਾਮ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |