ਰਮਦਾਸ, ਅਜਨਾਲਾ, 26 ਸਤੰਬਰ (ਜਸਵੰਤ ਸਿੰਘ ਵਾਹਲਾ/ਗੁਰਪ੍ਰੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ੍ਹ 27 ਸਤੰਬਰ ਨੂੰ ਵਿਧਾਨ ਸਭਾ ਹਲਕਾ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨਗੇ | ਇਹ ਜਾਣਕਾਰੀ ਹਲਕਾ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜੋਧ ਸਿੰਘ ਸਮਰਾ ਨੇ ਦਿੰਦਿਆਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਭ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਹਲਕਾ ਅਜਨਾਲਾ 'ਚ ਭੇਜੇ ਚਾਰੇ ਨੂੰ ਪਿੰਡ ਵਿਛੋਆ ਤੋਂ ਟਰਾਲੀਆਂ ਰਾਹੀਂ ਰਵਾਨਾ ਕਰਨਗੇ, ਇਸ ਤੋਂ ਬਾਅਦ ਉਹ ਪਿੰਡ ਬਾਉਲੀ ਵਿਖੇ ਨੌਮਣੀ ਨਾਲੇ ਤੇ ਬਾਬਾ ਯੋਧਬੀਰ ਸਿੰਘ ਵਲੋਂ ਪੂਰੇ ਜਾ ਰਹੇ ਬੰਨ੍ਹ ਤੇ ਸੰਗਤਾਂ ਨੂੰ ਮਿਲਣ ਤੋਂ ਬਾਅਦ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਰਮਦਾਸ ਵਿਖੇ ਨਤਮਸਤਕ ਹੋਣਗੇ | ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਭਾਈ ਜ਼ੋਰਾਵਰ ਸਿੰਘ, ਤਰਿੰਦਰਸ਼ੇਰ ਸਿੰਘ ਸ਼ੇਰਾ ਰਮਦਾਸ, ਪਰਮਜੀਤ ਸਿੰਘ ਘੋਨੇਵਾਲਾ, ਸੋਨਾ ਪਛੀਆ, ਰਾਜਬੀਰ ਸਿੰਘ ਬਾਉਲੀ, ਤਰਿੰਦਰ ਸਿੰਘ ਪੰਚ ਆਦਿ ਹਾਜ਼ਰ ਸਨ |